ਮੁੰਡੇ ਨੇ ਸੜਕ ਵਿਚਾਲੇ ਵੱਢ ‘ਤੀ ਸਹੇਲੀ, ਹੋ ਗਈ ਮੌਤ

Tuesday, Jun 18, 2024 - 02:59 PM (IST)

ਮੁੰਡੇ ਨੇ ਸੜਕ ਵਿਚਾਲੇ ਵੱਢ ‘ਤੀ ਸਹੇਲੀ, ਹੋ ਗਈ ਮੌਤ

ਮੁੰਬਈ, ਮਹਾਰਾਸ਼ਟਰ ਦੇ ਪਾਲਘਰ 'ਚ ਇਕ ਨੌਜਵਾਨ ਨੇ ਆਪਣੀ 20 ਸਾਲਾ ਪ੍ਰੇਮਿਕਾ ਦਾ ਸੜਕ ਵਿਚਾਲੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਵਸਈ ਦੇ ਚਿੰਚਪਾੜਾ ਇਲਾਕੇ 'ਚ ਸਵੇਰੇ ਕਰੀਬ 8.30 ਵਜੇ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ। ਪੀੜਤਾ ਦੀ ਪਛਾਣ ਆਰਤੀ ਯਾਦਵ ਵਜੋਂ ਹੋਈ ਹੈ। ਦਰਅਸਲ, ਪੀੜਤਾ ਆਪਣੇ ਬੁਆਏਫ੍ਰੈਂਡ ਰੋਹਿਤ ਯਾਦਵ ਨਾਲ ਕੰਮ 'ਤੇ ਜਾ ਰਹੀ ਸੀ, ਇਸੇ ਦੌਰਾਨ ਸੜਕ ਦੇ ਵਿਚਕਾਰ ਉਨ੍ਹਾਂ ਦੀ ਲੜਾਈ ਹੋ ਗਈ। ਇਸ ਦੌਰਾਨ ਦੋਸ਼ੀ ਨੇ ਪੀੜਤਾ 'ਤੇ ਹਮਲਾ ਕਰ ਦਿੱਤਾ।
ਰੋਹਿਤ ਯਾਦਵ ਨੇ ਆਪਣੀ ਪ੍ਰੇਮਿਕਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਅਤੇ ਉਸਦੇ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਵੀ ਉਸ 'ਤੇ ਹਮਲਾ ਕਰਨਾ ਜਾਰੀ ਰੱਖਿਆ। ਇਸ ਘਟਨਾ ਤੋਂ ਬਾਅਦ ਰੋਹਿਤ ਮੌਕੇ ਤੋਂ ਫਰਾਰ ਨਹੀਂ ਹੋਇਆ। ਉਹ ਲਾਸ਼ ਕੋਲ ਹੀ ਬੈਠਾ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲੀਸ ਨੇ ਮੁਲਜ਼ਮ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ। ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਹਮਲੇ ਦੌਰਾਨ ਕਿਸੇ ਨੇ ਵੀ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਫਿਲਹਾਲ ਪੁਲਿਸ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

DILSHER

Content Editor

Related News