ਨਾਲੇ ''ਚ ਵਹਿ ਗਈ ਕਿਸ਼ੋਰੀ ਦੀ ਲਾਸ਼ 6 ਕਿਲੋਮੀਟਰ ਦੂਰ ਜਾ ਕੇ ਮਿਲੀ

05/28/2017 2:28:55 PM

ਮਾਨਿਲਾ— ਵਿਕਾਸਖੰਡ ਦੇ ਖਦੇਰਾ ਪਿੰਡ 'ਚ ਬੱਦਲ ਫੱਟਣ ਨਾਲ ਨਾਲੇ 'ਚ ਵਹਿ ਗਈ ਕਿਸ਼ੋਰੀ ਦੀ ਲਾਸ਼ ਕਰੀਬ 6 ਕਿਲੋਮੀਟਰ ਦੂਰ ਬਰਾਮਦ ਹੋਈ ਹੈ। ਪ੍ਰਸ਼ਾਸਨ ਟੀਮ ਲਾਸ਼ ਲੈਣ ਲਈ ਰਵਾਨਾ ਹੋ ਚੁੱਕੀ ਹੈ। ਖਦੇਰਾ ਪਿੰਡ 'ਚ ਬੀਤੇ ਦੇਰ ਸ਼ਾਮ ਬੱਦਲ ਫੱਟਣ ਨਾਲ ਤੂਫਾਨ ਆਏ ਨਾਲੇ 'ਚ ਮੀਨੂੰ ਪੁੱਤਰੀ ਭਗਤ ਸਿੰਘ ਵਹਿ ਗਈ ਸੀ। ਤਲਾਸ਼ਣ 'ਤੇ ਉਸ ਦਾ ਕੁਝ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਪ੍ਰਸ਼ਾਸਨ ਟੀਮ ਮੌਕੇ 'ਤੇ ਪੁੱਜੀ। ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਪਰ ਦੇਰ ਰਾਤ ਤੱਕ ਸਫਲਤਾ ਨਹੀਂ ਮਿਲ ਸਕੀ। ਸ਼ਨੀਵਾਰ ਨੂੰ ਪਿੰਡ ਵਾਸੀਆਂ ਨੇ ਪਿੰਡ ਤੋਂ ਕਰੀਬ 6 ਕਿਲੋਮੀਟਰ ਕਿਸ਼ੋਰੀ ਦੀ ਲਾਸ਼ ਪਈ ਦੇਖੀ। ਪੁਲਸ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਰਵਾਨਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇਰ ਸ਼ਾਮ ਬਕਰੀਆਂ ਨੂੰ ਚਰਾਉਣ ਦੇ ਬਾਅਦ ਘਰ ਆ ਰਹੀ ਸੀ ਕਿ ਪਿੰਡ ਦੇ ਨੇੜੇ ਹੀ ਬਰਸਾਤੀ ਨਾਲੇ ਨੂੰ ਪਾਰ ਕਰਨ ਦੌਰਾਨ ਤੇਜ਼ ਵਹਾਅ 'ਚ ਵਹਿ ਗਈ।


Related News