ਸ਼ਰਾਬੀ ਪਤੀ ਦੀ ਲਾਸ਼ ਨੂੰ ਦਬਾਇਆ ਝੋਪੜੀ ''ਚ, ਬਦਬੂ ਆਉਣ ਤੋਂ ਬਾਅਦ ਹੋਇਆ ਖੁਲਾਸਾ

Thursday, Jun 29, 2017 - 04:13 PM (IST)

ਰੇਵਾੜੀ — ਰੇਵਾੜੀ 'ਚ ਇਕ ਪਤਨੀ ਨੇ ਆਪਣੇ ਸ਼ਰਾਬੀ ਪਤੀ ਦਾ ਕਤਲ ਕਰਕੇ ਲਾਸ਼ ਨੂੰ ਝੋਪੜ 'ਚ ਹੀ ਦਬਾ ਦਿੱਤਾ। ਕਤਲ ਤੋਂ 3 ਦਿਨ ਬਾਅਦ ਗੁਆਂਢੀਆਂ ਨੂੰ ਬਦਬੂ ਆਉਣ ਲੱਗੀ ਤਾਂ ਮਾਮਲੇ ਦਾ ਖੁਲਾਸਾ ਹੋਇਆ। ਜਾਣਕਾਰੀ ਦੇ ਅਨੁਸਾਰ ਚੰਦਨ ਅਤੇ ਸੁਨੀਤਾ ਨਾਂ ਦਾ ਜੋੜਾ ਛੱਤੀਸਗੜ ਰਹਿੰਦਾ ਸੀ। ਉਹ ਰਸਿਆਵਾਸ ਪਿੰਡ 'ਚ ਸਥਿਤ  ਇਕ ਇੱਟਾਂ ਦੇ ਭੱਠੇ 'ਚ ਮਜ਼ਦੂਰੀ ਕਰਨ ਲਈ ਝੋਪੜੇ 'ਚ ਰਹਿੰਦੇ ਸਨ। ਇਕ ਜੁਲਾਈ ਨੂੰ ਦੋਵਾਂ ਨੇ ਵਾਪਸ ਆਉਣਾ ਸੀ, ਪਰ 26 ਜੂਨ ਨੂੰ ਪਤੀ ਸ਼ਰਾਬ ਦੇ ਨਸ਼ੇ 'ਚ ਆਇਆ ਅਤੇ ਪਤਨੀ ਨਾਲ ਝਗੜਾ ਕਰਨ ਲੱਗਾ। ਸ਼ਰਾਬੀ ਪਤੀ ਧੱਕੇ ਨਾਲ ਜ਼ਮੀਨ 'ਤੇ ਡਿੱਗਾ ਅਤੇ ਉਸਦੀ ਮੌਤ ਹੋ ਗਈ।

PunjabKesari

ਜਾਣਕਾਰੀ ਦੇ ਅਨੁਸਾਰ ਚੰਦਨ ਅਤੇ ਸੁਨੀਤਾ ਨਾਂ ਦਾ ਜੋੜਾ ਛੱਤੀਸਗੜ ਰਹਿੰਦਾ ਸੀ। ਉਹ ਰਸਿਆਵਾਸ ਪਿੰਡ 'ਚ ਸਥਿਤ  ਇਕ ਇੱਟਾਂ ਦੇ ਭੱਠੇ 'ਚ ਮਜ਼ਦੂਰੀ ਕਰਨ ਲਈ ਝੋਪੜੇ 'ਚ ਰਹਿੰਦੇ ਸਨ। ਇਕ ਜੁਲਾਈ ਨੂੰ ਦੋਵਾਂ ਨੇ ਵਾਪਸ ਆਉਣਾ ਸੀ, ਪਰ 26 ਜੂਨ ਨੂੰ ਪਤੀ ਸ਼ਰਾਬ ਦੇ ਨਸ਼ੇ 'ਚ ਆਇਆ ਅਤੇ ਪਤਨੀ ਨਾਲ ਝਗੜਾ ਕਰਨ ਲੱਗਾ। ਸ਼ਰਾਬੀ ਪਤੀ ਧੱਕੇ ਨਾਲ ਜ਼ਮੀਨ 'ਤੇ ਡਿੱਗਾ ਅਤੇ ਉਸਦੀ ਮੌਤ ਹੋ ਗਈ।

PunjabKesari

 


ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਝੋਪੜੀ 'ਚੋਂ ਬਦਬੂ ਆਉਣ ਲੱਗੀ। ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਝੋਪੜੇ 'ਚ ਬਣੇ ਹੋਏ ਚਬੂਤਰੇ ਦੀ ਖੁਦਾਈ ਕੀਤੀ ਗਈ ਤਾਂ ਉਸ ਵਿੱਚੋਂ ਚੰਦਨ ਨਾਂ ਦੇ ਵਿਅਕਤੀ ਦੀ ਲਾਸ਼ ਨਿਕਲੀ। ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਪਤਨੀ ਦੇ ਖਿਲਾਫ ਕਤਲ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਪ੍ਰਾਰੰਭਿਕ ਜਾਂਚ ਤੋਂ ਪਤਾ ਲੱਗਦਾ ਹੈ ਕਿ ਪਤਨੀ ਦੇ ਧੱਕਾ ਮਾਰਨ ਕਰਕੇ ਹੀ ਪਤੀ ਦੀ ਮੌਤ ਹੋਈ ਹੈ। ਪਰ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।


Related News