ਟਾਇਲਟ ''ਚੋਂ ਮਿਲੀ 2 ਸਾਲ ਦੇ ਬੱਚੇ ਦੀ ਲਾਸ਼, ਪੀੜਤ ਪਰਿਵਾਰ ਨੇ ਸੜਕ ''ਤੇ ਰੱਖ ਕੇ ਕੀਤਾ ਵਿਰੋਧ ਪ੍ਰਦਰਸ਼ਨ

Sunday, Jul 21, 2024 - 09:47 PM (IST)

ਟਾਇਲਟ ''ਚੋਂ ਮਿਲੀ 2 ਸਾਲ ਦੇ ਬੱਚੇ ਦੀ ਲਾਸ਼, ਪੀੜਤ ਪਰਿਵਾਰ ਨੇ ਸੜਕ ''ਤੇ ਰੱਖ ਕੇ ਕੀਤਾ ਵਿਰੋਧ ਪ੍ਰਦਰਸ਼ਨ

ਨੈਸ਼ਨਲ ਡੈਸਕ : ਮੱਧ ਦਿੱਲੀ ਵਿਚ ਇਕ ਝੁੱਗੀ ਬਸਤੀ ਕੋਲ ਇਕ ਖਾਲੀ ਪਏ ਟਾਇਲਟ ਵਿਚ ਐਤਵਾਰ ਨੂੰ 2 ਸਾਲ ਦੇ ਇਕ ਬੱਚੇ ਦੀ ਲਾਸ਼ ਮਿਲੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਆਨੰਦ ਪਰਬਤ ਖੇਤਰ ਦੇ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਨਾਲ ਨਿਊ ਰੋਹਤਕ ਰੋਡ ਦੇ ਦੋਵੇਂ ਪਾਸੇ ਆਵਾਜਾਈ ਠੱਪ ਹੋ ਗਈ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਸ ਨੇ ਦੱਸਿਆ ਕਿ ਬੱਚੇ ਦੀ ਲਾਸ਼ ਉਸ ਦੇ ਪਰਿਵਾਰ ਦੀ ਝੁੱਗੀ ਦੇ ਕੋਲ ਇਕ ਖਾਲੀ ਪਏ ਟਾਇਲਟ ਵਿੱਚੋਂ ਮਿਲੀ।

ਇਹ ਵੀ ਪੜ੍ਹੋ : ਬੀੜੀਆਂ ਦਾ ਬੰਡਲ ਉਧਾਰ ਨਾ ਦੇਣ 'ਤੇ ਵਿਅਕਤੀ ਨੇ ਦੁਕਾਨ ਨੂੰ ਲਾ'ਤੀ ਅੱਗ, ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ

ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਕੇਂਦਰੀ ਦਿੱਲੀ ਪੁਲਸ ਦੇ ਡਿਪਟੀ ਕਮਿਸ਼ਨਰ ਐੱਮ ਹਰਸ਼ਵਰਧਨ ਨੇ ਕਿਹਾ, "ਮੌਤ ਦੇ ਕਾਰਨਾਂ ਦਾ ਪਤਾ ਬੱਚੇ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News