ਸਰਕਾਰ ''ਤੇ ਲੱਗਾ ਦੋਸ਼ : ਤੋਹਫੇ ਦੇ ਰੂਪ ''ਚ ਦਿੱਤੀਆਂ ਚਾਂਦੀ ਦੀਆਂ ਝਾਂਜਰਾਂ ਅਤੇ ਬਿੱਛੂ ਨਿਕਲੇ ਲੋਹੇ ਦੇ

Wednesday, Feb 28, 2018 - 01:09 PM (IST)

ਸਰਕਾਰ ''ਤੇ ਲੱਗਾ ਦੋਸ਼ : ਤੋਹਫੇ ਦੇ ਰੂਪ ''ਚ ਦਿੱਤੀਆਂ ਚਾਂਦੀ ਦੀਆਂ ਝਾਂਜਰਾਂ ਅਤੇ ਬਿੱਛੂ ਨਿਕਲੇ ਲੋਹੇ ਦੇ

ਕਕੋਰ — ਗਰੀਬ ਬੱਚੀਆਂ ਦੇ ਵਿਆਹ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਦੇ ਦੌਰਾਨ ਪ੍ਰਸ਼ਾਸਨ 'ਤੇ ਧੋਖਾ ਕਰਨ ਦਾ ਦੋਸ਼ ਲੱਗਾ ਹੈ। ਦੋਸ਼ ਹੈ ਕਿ ਗਰੀਬ ਬੇਟੀਆਂ ਦੀ ਸਹਾਇਤਾ ਕਰਨ ਦੀ ਬਜਾਏ ਕੁਝ ਲੋਕਾਂ ਨੇ ਉਨ੍ਹਾਂ ਦੇ ਹੱਕ ਦਾ ਪੈਸਾ ਮਾਰ ਲਿਆ ਹੈ। ਯੋਜਨਾ ਦੇ ਤਹਿਤ ਕਰਵਾਏ ਗਏ ਸਮੂਹਿਕ ਵਿਆਹ 'ਚ ਜ਼ਿਲਾ ਪ੍ਰਸ਼ਾਸਨ ਨੇ ਲਾੜੀਆਂ ਨੂੰ ਲੋਹੇ ਦੀਆਂ ਝਾਂਜਰਾਂ ਅਤੇ ਬਿੱਛੂ ਦਿੱਤੇ ਹਨ।
ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਲਾੜੀਆਂ ਨੇ ਸੁਨਿਆਰੇ ਕੋਲ ਜਾ ਕੇ ਇਨ੍ਹਾਂ ਚੀਜ਼ਾਂ ਦੀ ਜਾਂਚ ਕਰਵਾਈ। ਪੀੜਤ ਵਿਆਹੁਤਾ ਮਹਿਲਾਵਾਂ ਨੇ ਮਾਮਲੇ ਦੀ ਸ਼ਿਕਾਇਤ ਡੀ.ਐੱਮ. ਨੂੰ ਕੀਤੀ, ਜਿਸ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। 18 ਫਰਵਰੀ ਨੂੰ ਡੀ.ਐੱਮ. ਦੀ ਦੇਖ-ਰੇਖ 'ਚ ਹੋਏ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਦੇ ਤਹਿਤ 48 ਜੋੜਿਆ ਦੇ ਵਿਆਹ ਕੀਤੇ ਗਏ ਸਨ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਨੇ ਪ੍ਰਚਾਰ ਕਰਕੇ ਖੂਬ ਤਾਰੀਫਾਂ ਲੁੱਟੀਆ। ਬੈਂਡ ਵਾਜਾ ਵਜਾ ਤੇ ਪ੍ਰਸ਼ਾਸਨ ਵਲੋਂ ਦਿੱਤੀ ਜਾਣ ਵਾਲੀ ਸਹਾਇਤਾ 'ਚੋਂ ਇੱਜ਼ਤ ਘਰ ਅਤੇ ਦਾਜ ਰੂਪੀ ਕੁਝ ਸਮਾਨ ਦੇ ਕੇ ਵਿਆਹੁਤਾ ਜੋੜਿਆਂ ਨੂੰ ਵਿਦਾ ਕੀਤਾ ਸੀ। ਪਰ ਸਮੂਹਿਕ ਵਿਆਹ ਤੋਂ 8 ਦਿਨਾਂ ਬਾਅਦ ਹੀ ਲਾੜੀਆਂ ਨੇ ਜ਼ਿਲਾ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ। ਨਵਵਿਆਹੁਤਾ ਰਚਨਾ ਕੁਮਾਰੀ, ਸਰਬਿਨ,ਪਿੰਕੀ,ਸਤਿਆਵਤੀ,ਯਾਸਮੀਨ ਬਾਨੋ, ਨੀਰਜਾ ਅਤੇ ਕੁਸੁਮਲਤਾ ਨੇ ਡੀ.ਐੱਮ. ਨੂੰ ਪ੍ਰਰਾਥਨਾ ਪੱਤਰ ਦੇ ਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਵਿਆਹ 'ਚ ਤੋਹਫੇ ਦੇ ਰੂਪ 'ਚ ਦਿੱਤੀਆਂ ਗਈਆਂ ਝਾਂਜਰਾਂ ਅਤੇ ਬਿੱਛੂਆਂ ਨੂੰ ਚਾਂਦੀ ਦਾ ਦੱਸਿਆ ਗਿਆ ਸੀ ਅਤੇ ਜਾਂਚ ਕਰਵਾਉਣ ਤੋਂ ਬਾਅਦ ਇਹ ਲੋਹੇ ਦੀਆਂ ਨਿਕਲੀਆਂ। ਲਾੜੀਆਂ ਨੇ ਆਪਣੇ ਨਾਲ ਧੋਖਾ ਹੋਣ ਦਾ ਦੋਸ਼ ਲਗਾਇਆ ਹੈ।


Related News