ਜੋਧਪੁਰ ’ਚ ‘ਬਿਊਟੀਸ਼ੀਅਨ’ ਦੀ ਹੱਤਿਆ ਦਾ ਮੁਲਜ਼ਮ ਮੁੰਬਈ ਤੋਂ ਗ੍ਰਿਫਤਾਰ

Friday, Nov 08, 2024 - 09:22 PM (IST)

ਜੋਧਪੁਰ ’ਚ ‘ਬਿਊਟੀਸ਼ੀਅਨ’ ਦੀ ਹੱਤਿਆ ਦਾ ਮੁਲਜ਼ਮ ਮੁੰਬਈ ਤੋਂ ਗ੍ਰਿਫਤਾਰ

ਜੋਧਪੁਰ, (ਭਾਸ਼ਾ)- ਰਾਜਸਥਾਨ ਦੇ ਜੋਧਪੁਰ ’ਚ ਇਕ ‘ਬਿਊਟੀਸ਼ੀਅਨ’ ਦੀ ਕਥਿਤ ਤੌਰ ’ਤੇ ਹੱਤਿਆ ਕਰ ਕੇ ਲਾਸ਼ ਦੇ ਟੋਟੇ-ਟੋਟੇ ਕਰ ਕੇ ਟੋਏ ’ਚ ਲੁਕਾਉਣ ਦੇ ਮੁਲਜ਼ਮ ਨੂੰ ਪੁਲਸ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਮੁਲਜ਼ਮ ਗੁਲਾਮੁੱਦੀਨ ਫਾਰੂਕੀ ਬੀਤੇ 9 ਦਿਨਾਂ ਤੋਂ ਫਰਾਰ ਸੀ ਅਤੇ ਉਸ ਨੂੰ ਵੀ. ਪੀ. ਰੋਡ ਪੁਲਸ ਥਾਣੇ ਅਤੇ ਰਾਜਸਥਾਨ ਪੁਲਸ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਗ੍ਰਿਫਤਾਰ ਕੀਤਾ।

ਇਹ ਘਟਨਾ 28 ਅਕਤੂਬਰ ਨੂੰ ਸਾਹਮਣੇ ਆਈ। ਇਕ ਪੁਲਸ ਅਧਿਕਾਰੀ ਅਨੁਸਾਰ, ਜਾਂਚ ਦੌਰਾਨ ਪਤਾ ਲੱਗਾ ਕਿ ਅਨੀਤਾ ਗੁਲਾਮੁੱਦੀਨ ਦੇ ਘਰ ਗਈ ਸੀ ਅਤੇ ਉਸ ਦੇ ਬਾਅਦ ਤੋਂ ਹੀ ਉਹ ਲਾਪਤਾ ਸੀ। ਗੁਲਾਮੁੱਦੀਨ ਦੀ ਪਤਨੀ ਤੋਂ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਦੇ ਪਤੀ ਨੇ ਹੀ ਹੱਤਿਆ ਕੀਤੀ ਹੈ।


author

Rakesh

Content Editor

Related News