ਬੈਂਗਲੁਰੂ ''ਚ ਵੀ ਬੈਨ ਹੋਣਗੀਆਂ 20 ਸਾਲ ਪੁਰਾਣੀਆਂ ਗੱਡੀਆਂ

Thursday, Sep 13, 2018 - 11:54 PM (IST)

ਬੈਂਗਲੁਰੂ—ਵਾਤਾਵਰਣ ਬਚਾਉਣ ਅਤੇ ਟ੍ਰੈਫਿਕ ਤੋਂ ਛੁਟਕਾਰਾ ਦਿਲਾਉਣ ਲਈ ਦਿੱਲੀ ਤੋਂ ਬਾਅਦ ਹੁਣ ਬੈਂਗਲੁਰੂ 'ਚ ਵੀ 20 ਸਾਲ ਤੋਂ ਜ਼ਿਆਦਾ ਪੁਰਾਣੀਆਂ ਗੱਡੀਆਂ 'ਤੇ ਬੈਨ ਲੱਗ ਸਕਦਾ ਹੈ। ਉੱਪ ਮੁੱਖ ਮੰਤਰੀ ਜੀ ਪਰਮੇਸ਼ਵਰ ਨੇ ਟ੍ਰੈਫਿਕ ਪੁਲਸ ਅਤੇ ਸਿਟੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਤੋਂ ਅਜਿਹੀਆਂ ਗੱਡੀਆਂ ਨੂੰ ਬੈਨ ਕਰਨ ਦੇ ਫਾਇਦੇ ਅਤੇ ਨੁਕਸਾਨ 'ਤੇ ਰਿਪੋਰਟ ਮੰਗੀ ਹੈ। ਟ੍ਰੈਫਿਕ ਅਤੇ ਪ੍ਰਦੂਸ਼ਣ ਬੈਂਗਲੁਰੂ ਦੀ ਸਭ ਤੋਂ ਵੱਡੀ ਸਮੱਸਿਆ ਹੈ। 
ਉੱਪ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਇਸ ਮਾਮਲੇ 'ਤੇ ਗੱਲ ਕਰਨ ਲਈ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ 'ਚ ਪ੍ਰਦੂਸ਼ਣ ਅਤੇ ਟ੍ਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਯੋਜਨਾ 'ਤੇ ਚਰਚਾ ਕੀਤੀ ਗਈ। ਇਸ ਦੌਰਾਨ ਦਿੱਲੀ ਦੀ ਤਰ੍ਹਾਂ ਆਡ-ਇਵਨ ਰੂਲ ਲਾਗੂ ਕਰਨ 'ਤੇ ਵੀ ਗੱਲ ਕੀਤੀ ਗਈ। 
ਅਧਿਕਾਰੀਆਂ ਨੇ ਦੱਸਿਆ ਕਿ ਬੈਂਗਲੁਰੂ 'ਚ ਜੂਨ 2018 ਤਕ ਕੁਲ 75,66,103 ਰਜਿਸਟਰਡ ਗੱਡੀਆਂ ਹਨ। ਸੂਤਰਾਂ ਮੁਤਾਬਕ ਟ੍ਰੈਫਿਕ ਵਿਵਸਥਾ ਸੁਧਾਰਨ ਲਈ ਸ਼ਹਿਰ 'ਚ ਵਿਰੋਧ ਪ੍ਰਦਰਸ਼ਨਾਂ 'ਤੇ ਵੀ ਰੋਕ ਲਗਾਈ ਜਾ ਸਕਦੀ ਹੈ। 2017 'ਚ 365 ਦਿਨਾਂ 'ਚ 483 ਵੱਡੇ ਵਿਰੋਧ ਪ੍ਰਦਰਸ਼ਨ ਹੋਏ ਸਨ। ਇਨ੍ਹਾਂ ਪ੍ਰਦਰਸ਼ਨਾਂ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਸੀ, ਜਿਸ ਨਾਲ ਟ੍ਰੈਫਿਕ ਵਿਵਸਥਾ 'ਤੇ ਬਹੁਤ ਅਸਰ ਪਿਆ ਸੀ।


Related News