188 ਸਾਲ ਪੁਰਾਣੀ ਲਾਇਬ੍ਰੇਰੀ ਦਾ ਹੁਣ ਦ੍ਰਿਸ਼ਟੀਹੀਣ ਵੀ ਲੈ ਸਕਣਗੇ ਲਾਭ
Tuesday, Sep 26, 2017 - 04:13 AM (IST)
ਤਿਰੂਵਨੰਤਪੁਰਮ - ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਲਾਇਬ੍ਰੇਰੀਆਂ 'ਚੋਂ ਇਕ 188 ਸਾਲ ਪੁਰਾਣੀ ਕੇਰਲ ਸਟੇਟ ਲਾਇਬ੍ਰੇਰੀ ਵਿਚ ਦ੍ਰਿਸ਼ਟੀਹੀਣਾਂ ਲਈ ਛੇਤੀ ਹੀ ਇਕ ਵੱਖਰਾ ਸੈੱਲ ਬਣਾਇਆ ਜਾਵੇਗਾ। ਅਧਿਕਾਰੀਆਂ ਨੇ 19ਵੀਂ ਸਦੀ ਦੀ ਇਸ ਸੰਸਥਾ ਨੂੰ ਦ੍ਰਿਸ਼ਟੀਹੀਣਾਂ ਦੇ ਅਨੁਕੂਲ ਬਣਾਉਣ ਦੀ ਯੋਜਨਾ ਬਣਾਈ ਹੈ ਅਤੇ ਇਸ ਦੇ ਤਹਿਤ ਰਾਜਧਾਨੀ ਦੇ ਮੁਖ ਲਾਇਬ੍ਰੇਰੀ ਭਵਨ ਦੇ ਠੀਕ ਨਾਲ ਇਕ ਵਿਸ਼ੇਸ਼ 'ਬ੍ਰੇਲ ਵਿੰਗ' ਖੋਲ੍ਹਿਆ ਜਾਵੇਗਾ। ਤ੍ਰਿਵੇਂਦਰਮ ਪਬਲਿਕ ਲਾਇਬ੍ਰੇਰੀ ਦੇ ਰੂਪ ਵਿਚ ਮਸ਼ਹੂਰ ਇਸ ਲਾਇਬ੍ਰੇਰੀ ਦੀ ਸਥਾਪਨਾ 1829 ਵਿਚ ਹੋਈ ਸੀ, ਜਿਸ ਵਿਚ 16ਵੀਂ ਸਦੀ ਦੀਆਂ ਦੁਰਲੱਭ ਕਿਤਾਬਾਂ ਵੀ ਮੌਜੂਦ ਹਨ। ਅਧਿਕਾਰੀਆਂ ਮੁਤਾਬਕ ਤਿੰਨ ਮੰਜ਼ਿਲਾ ਨਵੀਂ ਇਮਾਰਤ ਦੇ ਇਕ ਕਮਰੇ ਨੂੰ ਬ੍ਰੇਲ ਸੈੱਲ ਬਣਾਉਣ ਲਈ ਕੰਮ ਚੱਲ ਰਿਹਾ ਹੈ।
