15 ਸਾਲ ਦੇ ਲੜਕੇ ਨੇ ਚੁੱਕਿਆ ਖੌਫਨਾਕ ਕਦਮ, 4 ਮਹੀਨੇ ਪਹਿਲਾਂ ਹੋਇਆ ਸੀ ਪਿਤਾ ਦਾ ਦਿਹਾਂਤ

04/17/2018 4:19:50 PM

ਪਾਂਵਟਾ ਸਾਹਿਬ— ਪਾਂਵਟਾ ਸਾਹਿਬ 'ਚ ਇਕ 15 ਸਾਲ ਦੇ ਨਾਬਾਲਗ ਵੱਲੋਂ ਖੌਫਨਾਕ ਕਦਮ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਾ ਨਾਮ ਰਾਹੁਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਮਾਂ ਦੇ ਕੰਮ 'ਤੇ ਜਾਣ ਦੇ ਬਾਅਦ ਬੇਟੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। 

PunjabKesari
ਗੁਆਂਢੀਆਂ ਨੂੰ ਜਦੋਂ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲੇ ਉਸ ਦੀ ਮਾਂ ਨੂੰ ਦੱਸਿਆ ਪਰ ਜਦੋਂ ਤੱਕ ਮਾਂ ਪੁੱਜੀ ਤਾਂ ਬਹੁਤ ਦੇਰ ਹੋ ਚੁੱਕੀ ਸੀ। ਮ੍ਰਿਤਕ ਨੂੰ ਪਾਂਵਟਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਪੋਸਟਮਾਰਟਮ ਹੋਵੇਗਾ। ਉਸ ਦੇ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ। ਪੁਲਸ ਵੀ ਮੌਕੇ 'ਤੇ ਪੁੱਜ ਚੁੱਕੀ ਹੈ ਅਤੇ ਜਾਂਚ ਕਰ ਰਹੀ ਹੈ। ਮ੍ਰਿਤਕ ਦਾ ਪਰਿਵਾਰ ਬਿਹਾਰ ਨਾਲ ਸੰਬੰਧ ਰੱਖਦਾ ਹੈ। 
ਨਾਬਾਲਗ ਦੇ ਪਿਤਾ ਦੀ ਬੀਮਾਰੀ ਕਾਰਨ 4 ਮਹੀਨੇ ਪਹਿਲੇ ਹੀ ਮੌਤ ਹੋ ਗਈ ਸੀ। ਮੌਕੇ 'ਤੇ ਪੁੱਜ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸਾਫ ਨਹੀਂ ਹੋ ਸਕਿਆ ਹੈ ਕਿ ਨਾਬਾਲਗ ਨੇ ਇੰਨਾ ਖੌਫਨਾਕ ਕਦਮ ਕਿਉਂ ਚੁੱਕਿਆ ਹੈ। ਮਾਮਲੇ ਦੀ ਪੁਸ਼ਟੀ ਡੀ.ਐਸ.ਪੀ ਪਾਂਵਟਾ ਪ੍ਰਮੋਦ ਚੌਹਾਨ ਨੇ ਕੀਤੀ ਹੈ।


Related News