ਥਰੂਰ ਨੇ ਭਾਜਪਾ ਸੰਸਦ ਵਿਰੁੱਧ ਦਿੱਤਾ ਵਿਸ਼ੇਸ਼ ਅਧਿਕਾਰ ਹਨਨ ਦਾ ਨੋਟਿਸ
Thursday, Aug 20, 2020 - 02:15 AM (IST)

ਨਵੀਂ ਦਿੱਲੀ- ਕਾਂਗਰਸ ਸੰਸਦ ਅਤੇ ਸੂਚਨਾ ਤਕਨਾਲੋਜੀ ਸੰਬੰਧੀ ਸੰਸਦੀ ਕਮੇਟੀ ਦੇ ਮੁਖੀ ਸ਼ਸ਼ੀ ਥਰੂਰ ਨੇ ਭਾਜਪਾ ਦੇ ਲੋਕਸਭਾ ਮੈਂਬਰ ਨਿਸ਼ੀਕਾਂਤ ਦੁਬੇ ਵਿਰੁੱਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਨੂੰ ਨੋਟਿਸ ਦਿੱਤਾ ਹੈ ਤੇ ਦੋਸ਼ ਲਗਾਇਆ ਹੈ ਕਿ ਦੁਬੇ ਨੇ ਫੇਸਬੁੱਕ ਮਾਮਲੇ ਨੂੰ ਲੈ ਕੇ ਕਮੇਟੀ ਨੂੰ ਬੈਠਕ ਬੁਲਾਉਣ ਦੇ ਉਸਦੇ ਫੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਚ ਅਪਮਾਨਜਨਕ ਟਿੱਪਣੀ ਕੀਤੀ।
ਲੋਕਸਭਾ ਪ੍ਰਧਾਨ ਓਮ ਬਿਰਲਾ ਨੂੰ ਲਿਖੇ ਪੱਤਰ 'ਚ ਥਰੂਰ ਨੇ ਦੁਬੇ ਵਲੋਂ ਟਵਿੱਟਰ 'ਤੇ ਕੀਤੀ ਗਈ ਉਸ ਟਿੱਪਣੀ 'ਤੇ ਨਰਾਜ਼ਗੀ ਜਤਾਈ ਹੈ, ਜਿਸ 'ਚ ਭਾਜਪਾ ਸੰਸਦ ਮੈਂਬਰ ਨੇ ਕਿਹਾ ਸੀ ਕਿ 'ਸਥਾਈ ਕਮੇਟੀ ਦੇ ਮੁਖੀ ਕੋਲ ਇਸਦੇ ਮੈਂਬਰਾਂ ਦੇ ਨਾਲ ਏਜੰਡੇ ਬਾਰੇ ਵਿਚਾਰ-ਵਟਾਂਦਰਾ ਕੀਤੇ ਬਿਨਾਂ ਕੁਝ ਕਰਨ ਦਾ ਅਧਿਕਾਰ ਨਹੀਂ ਹੈ। ਦਰਅਸਲ, ਥਰੂਰ ਨੇ ਫੇਸਬੁੱਕ ਨਾਲ ਜੁੜੇ ਵਿਵਾਦ ਨੂੰ ਲੈ ਕੇ ਐਤਵਾਰ ਨੂੰ ਕਿਹਾ ਸੀ ਕਿ ਸੂਚਨਾ ਤਕਨਾਲੋਜੀ ਮਾਮਲੇ ਦੀ ਸਥਾਈ ਕਮੇਟੀ ਇਸ ਸੋਸ਼ਲ ਮੀਡੀਆ ਕੰਪਨੀ ਤੋਂ ਇਸ ਵਿਸ਼ੇ 'ਤੇ ਜਵਾਬ ਮੰਗੇਗੀ।