ਥਾਈਲੈਂਡ ਦੀ ਜੇਲ੍ਹ ''ਚ ਬੰਦ ਹੈ ਭਾਰਤੀ ਨੌਜਵਾਨ, ਪਰਿਵਾਰ ਨੇ ਵਿਦੇਸ਼ ਮੰਤਰਾਲਾ ਤੋਂ ਮੰਗੀ ਮਦਦ

Thursday, Feb 06, 2025 - 11:46 AM (IST)

ਥਾਈਲੈਂਡ ਦੀ ਜੇਲ੍ਹ ''ਚ ਬੰਦ ਹੈ ਭਾਰਤੀ ਨੌਜਵਾਨ, ਪਰਿਵਾਰ ਨੇ ਵਿਦੇਸ਼ ਮੰਤਰਾਲਾ ਤੋਂ ਮੰਗੀ ਮਦਦ

ਹੈਦਰਾਬਾਦ- ਥਾਈਲੈਂਡ ਦੀ ਜੇਲ੍ਹ 'ਚ ਬੰਦ 36 ਸਾਲਾ ਹੈਦਰਾਬਾਦ ਦੇ ਇਕ ਵਿਅਕਤੀ ਦੇ ਪਰਿਵਾਰ ਨੇ ਉਸ ਨੂੰ ਦੇਸ਼ ਵਾਪਸ ਲਿਆਉਣ ਲਈ ਉਸ ਦੇ ਪਰਿਵਾਰਕ ਵਾਲਿਆਂ ਨੇ ਵਿਦੇਸ਼ ਮੰਤਰਾਲਾ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸ਼ੇਖ ਅਸ਼ਰਫ ਨੂੰ ਥਾਈਲੈਂਡ ਪੁਲਸ ਨੇ ਉਦੋਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਮਿਆਂਮਾਰ ਤੋਂ ਦੱਖਣ-ਪੂਰਬੀ ਏਸ਼ੀਆਈ ਦੇਸ਼ 'ਚ ਦਾਖਲ ਹੋਇਆ। ਅਸ਼ਰਫ ਦੇ ਪਰਿਵਾਰ ਦਾ ਦਾਅਵਾ ਹੈ ਕਿ 'ਤਸਕਰਾਂ' ਨੇ ਉਸ ਨੂੰ ਆਨਲਾਈਨ ਘਪਲਿਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਥਾਈਲੈਂਡ ਭੇਜਿਆ ਸੀ। ਮਜਲਿਸ ਬਚਾਓ ਤਹਿਰੀਕ (ਐੱਮਬੀਟੀ) ਦੇ ਬੁਲਾਰੇ ਅਮਜਦ ਉੱਲ੍ਹਾ ਖਾਨ ਰਾਹੀਂ ਬੁੱਧਵਾਰ ਨੂੰ ਭੇਜੇ ਗਏ ਇਕ ਪੱਤਰ 'ਚ, ਅਸ਼ਰਫ ਦੇ ਪਰਿਵਾਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਉਸ ਨੂੰ ਬਚਾਉਣ ਅਤੇ ਦੇਸ਼ ਵਾਪਸੀ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸ਼ਰਫ ਅਗਸਤ 2023 'ਚ ਦੁਬਈ ਗਿਆ ਸੀ ਪਰ ਉਸ ਨੂੰ ਉੱਥੇ ਨੌਕਰੀ ਨਹੀਂ ਮਿਲ ਸਕੀ, ਜਿਸ ਤੋਂ ਬਾਅਦ ਇਕ ਚੀਨੀ ਟ੍ਰੈਵਲ ਏਜੰਸੀ ਨੇ ਉਸ ਨੂੰ ਥਾਈਲੈਂਡ 'ਚ ਇਕ ਆਈਟੀ ਕੰਪਨੀ 'ਚ ਨੌਕਰੀ ਦੀ ਪੇਸ਼ਕਸ਼ ਕੀਤੀ।

ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਮੁਫ਼ਤ ਰਾਸ਼ਨ! ਸਰਕਾਰ ਕਰ ਰਹੀ ਹੈ ਇਹ ਤਿਆਰੀ

ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਅਸ਼ਰਫ ਅਗਸਤ 2024 'ਚ ਦੁਬਈ ਤੋਂ ਬੈਂਕਾਕ ਪਹੁੰਚਿਆ, ਜਿੱਥੋਂ ਏਜੰਟ ਉਸ ਨੂੰ ਮਿਆਂਮਾਰ 'ਚ ਇਕ ਅਣਜਾਣ ਥਾਂ 'ਤੇ ਲੈ ਗਏ ਅਤੇ ਇਕ ਕੰਪਨੀ 'ਚ ਨੌਕਰੀ ਕਰਦੇ ਹੋਏ 'ਆਨਲਾਈਨ' ਘਪਲੇ ਦੀਆਂ ਗਤੀਵਿਧੀਆਂ ਕਰਨ ਲਈ ਮਜ਼ਬੂਰ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਜਦੋਂ ਅਸ਼ਰਫ਼ ਨੇ ਕਿਸੇ ਵੀ ਗਲਤ ਕੰਮ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ, ਤਾਂ ਉਸ ਨੂੰ ਕੁੱਟਿਆ ਗਿਆ ਅਤੇ ਬਿਜਲੀ ਦੇ ਝਟਕੇ ਦਿੱਤੇ ਗਏ। ਉਸ ਨੇ ਦਾਅਵਾ ਕੀਤਾ ਕਿ ਕੰਪਨੀ ਨੇ ਅਸ਼ਰਫ ਦੀ ਰਿਹਾਈ ਲਈ 5,000 ਅਮਰੀਕੀ ਡਾਲਰ ਦੀ ਮੰਗ ਕੀਤੀ ਸੀ। ਐੱਮਬੀਟੀ ਨੇਤਾ ਨੇ ਕਿਹਾ ਕਿ ਉਸ ਨੇ ਨਵੰਬਰ 2024 'ਚ ਥਾਈਲੈਂਡ, ਮਿਆਂਮਾਰ ਅਤੇ ਕੰਬੋਡੀਆ 'ਚ ਭਾਰਤੀ ਦੂਤਘਰਾਂ ਨੂੰ ਅਸ਼ਰਫ ਦੀ ਰਿਹਾਈ ਨੂੰ ਸੁਰੱਖਿਅਤ ਕਰਨ 'ਚ ਮਦਦ ਕਰਨ ਲਈ ਲਿਖਿਆ ਸੀ। ਉਸ ਨੇ ਕਿਹਾ ਕਿ ਅਸ਼ਰਫ ਦੀ ਪਤਨੀ ਨੇ ਕਰਜ਼ਾ ਲਿਆ ਅਤੇ ਕੰਪਨੀ ਨੂੰ 3,400 ਅਮਰੀਕੀ ਡਾਲਰ ਭੇਜੇ, ਜਿਸ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ, ਮਿਆਂਮਾਰ ਤੋਂ ਥਾਈਲੈਂਡ 'ਚ ਦਾਖਲ ਹੋਣ 'ਤੇ, ਉਸ ਨੂੰ ਥਾਈਲੈਂਡ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News