ਜੰਗ ਨੇ ਰੋਕ''ਤੇ ਜਹਾਜ਼ ! ਦੁਬਈ ''ਚ ਫਸੇ ਸੈਂਕੜੇ ਭਾਰਤੀ, ਸਰਕਾਰ ਨੂੰ ਲਾ ਰਹੇ ਮਦਦ ਦੀ ਗੁਹਾਰ

Sunday, Mar 01, 2026 - 02:57 PM (IST)

ਜੰਗ ਨੇ ਰੋਕ''ਤੇ ਜਹਾਜ਼ ! ਦੁਬਈ ''ਚ ਫਸੇ ਸੈਂਕੜੇ ਭਾਰਤੀ, ਸਰਕਾਰ ਨੂੰ ਲਾ ਰਹੇ ਮਦਦ ਦੀ ਗੁਹਾਰ

ਪੁਣੇ- ਮਹਾਰਾਸ਼ਟਰ ਦੇ ਪੁਣੇ ਸਥਿਤ ਇਕ ਸੰਸਥਾ 'ਚ ਐੱਮਬੀਏ ਦੀ ਪੜ੍ਹਾਈ ਕਰਨ ਵਾਲੇ 84 ਵਿਦਿਆਰਥੀ ਪੱਛਮੀ ਏਸ਼ੀਆ 'ਚ ਜਾਰੀ ਸੰਘਰਸ਼ ਦੇ ਮੱਦੇਨਜ਼ਰ ਹਵਾਈ ਖੇਤਰ 'ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਦੁਬਈ 'ਚ ਫਸੇ ਹੋਏ ਹਨ। ਸੰਸਥਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 'ਇੰਦਰਾ ਸਕੂਲ ਆਫ਼ ਬਿਜ਼ਨੈੱਸ ਸਟਡੀਜ਼' (ਆਈਐੱਸਬੀਐੱਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਸਾਲਾਨਾ 5 ਦਿਨਾਂ ਅਧਿਐਨ ਯਾਤਰਾ ਦੇ ਅਧੀਨ ਦੁਬਈ ਗਏ ਸਨ। ਉਨ੍ਹਾਂ ਦੱਸਿਆ ਕਿ ਸਾਰੇ ਵਿਦਿਆਰਥੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਇਕ ਹੋਟਲ 'ਚ ਠਹਿਰਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 40 ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਪੁਣੇ ਆਉਣਾ ਸੀ, ਉੱਥੇ ਹੀ ਬਾਕੀ 44 ਵਿਦਿਆਰਥੀ-ਵਿਦਿਆਰਥਣਾਂ ਨੇ ਐਤਵਾਰ ਨੂੰ ਉਡਾਣ ਭਰੀ ਸੀ, ਹਾਲਾਂਕਿ ਪੱਛਮੀ ਏਸ਼ੀਆ 'ਚ ਸੰਘਰਸ਼ ਅਤੇ ਉਸ ਦੇ ਨਤੀਜੇ ਵਜੋਂ ਹਵਾਈ ਖੇਤਰ ਬੰਦ ਕੀਤੇ ਜਾਣ ਕਾਰਨ ਉਹ ਵਾਪਸ ਨਹੀਂ ਆ ਸਕੇ।

ਸਿੱਖਿਆ ਸੰਸਥਾ ਦੇ ਡੀਨ ਜਨਾਰਦਨ ਪਵਾਰ ਨੇ ਦੱਸਿਆ,''ਸਾਰੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਇਕ ਹੋਟਲ 'ਚ ਲਿਜਾਇਆ ਗਿਆ ਹੈ।'' ਇੰਦਰਾ ਗਰੁੱਪ ਆਫ ਇੰਸਟੀਚਿਊਟਸ ਦੀ ਚੇਅਰਪਰਸਨ ਤਾਰਿਤਾ ਸ਼ੰਕਰ ਨੇ ਦੱਸਿਆ ਕਿ ਐੱਮਬੀਏ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਸੁਰੱਖਿਅਤ ਹਨ। ਅਸੀਂ ਉਨ੍ਹਾਂ ਨਾਲ ਲਗਾਤਾਰ ਸੰਪਰਕ 'ਚ ਹਾਂ। ਅਸੀਂ ਵਿਦੇਸ਼ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨਾਲ ਵੀ ਤਾਲਮੇਲ ਕਰ ਰਹੇ ਹਾਂ। ਉਨ੍ਹਾਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇਗਾ।'' ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੀ ਇਜ਼ਰਾਈਲ ਅਤੇ ਅਮਰੀਕਾ ਦੇ ਹਮਲੇ 'ਚ ਮੌਤ ਹੋ ਗਈ। ਈਰਾਨ ਦੀ ਸਰਕਾਰੀ ਮੀਡੀਆ ਨੇ ਐਤਵਾਰ ਤੜਕੇ ਇਸ ਦੀ ਪੁਸ਼ਟੀ ਕੀਤੀ। ਇਸ ਘਟਨਾਕ੍ਰਮ ਤੋਂ ਬਾਅਦ ਪੱਛਮੀ ਏਸ਼ੀਆ 'ਚ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਵਣਜ ਰਾਜਧਾਨੀ ਦੁਬਈ 'ਤੇ ਹਵਾਈ ਹਮਲਿਆਂ ਨਾਲ ਹੋਏ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News