ਪਾਕਿਸਤਾਨ ਦੇ ਹਾਲਾਤ ਦੇਖ ‘ਸ਼ਾਂਤੀ’ ਦੀ ਮੰਗ ਕਰਨ ਲੱਗੇ ਅੱਤਵਾਦੀ

Monday, Sep 02, 2019 - 09:15 PM (IST)

ਇਸਲਾਮਾਬਾਦ - ਪਾਕਿਸਤਾਨ ਦੇ ਬੁਰੇ ਹਾਲਾਤ ’ਚ ਹੁਣ ਇਥੋਂ ਦੇ ਅੱਤਵਾਦੀ ਸੰਗਠਨ ਵੀ ਸ਼ਾਂਤੀ ਦੀ ਮੰਗ ਕਰਨ ਲੱਗੇ ਹਨ। ਜੰਮੂ ਕਸ਼ਮੀਰ ’ਚ ਕਈ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਵਾਲੇ ਸੰਗਠਨ ਹਿਜ਼ਬੁਲ ਮੁਜਾਹਿਦੀਨ ਨੇ ਮੰਗ ਕੀਤੀ ਹੈ ਕਿ ਕਸ਼ਮੀਰ ’ਚ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਫੌਜ ਤੈਨਾਤ ਕੀਤੀ ਜਾਵੇ। ਪਾਕਿਸਤਾਨੀ ਮੀਡੀਆ ’ਚ ਪ੍ਰਕਾਸ਼ਿਤ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਹਿਜ਼ਬੁਲ ਮੁਜਾਹਿਦੀਨ ਦੇ ਸਰਗਨਾ ਸਇਦ ਸਲਾਹੁਦੀਨ ਨੇ ਇਹ ਮੰਗ ਕੀਤੀ ਹੈ। ਕਸ਼ਮੀਰ ’ਚ 8 ਜੁਲਾਈ, 2016 ਨੂੰ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਦਾ ਸਬੰਧ ਇਸ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਸੀ।

ਉਸ ਦੇ ਮਾਰੇ ਜਾਣ ਤੋਂ ਬਾਅਦ ਅੱਤਵਾਦੀਆਂ ਨੇ ਬੌਖਲਾ ਕੇ ਕਸ਼ਮੀਰ ’ਚ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਸਨ। ਵਾਨੀ ਜਿਹੇ ਕਈ ਹੋਰ ਅੱਤਵਾਦੀ ਇਸ ਸੰਗਠਨ ਵੱਲੋਂ ਕਸ਼ਮੀਰ ’ਚ ਖੂਨ-ਖਰਾਬਾ ਕਰਦੇ ਰਹੇ ਹਨ। ਇਸ ਦੇ ਬਾਵਜੂਦ ਇਸ ਦਾ ਸਰਗਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਸ਼ਰੇਆਮ ਆਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਹੈ। ਉਥੇ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਇਸ ਨੇ ਇਕ ਪ੍ਰੋਗਰਾਮ ’ਚ ਭਾਰਤ ਵੱਲੋਂ ਜੰਮੂ ਅਤੇ ਕਸ਼ਮੀਰ ਨੂੰ ਦਿੱਤੇ ਗਏ ਵਿਸ਼ੇਸ਼ ਰਾਜ ਦੇ ਦਰਜੇ ਨੂੰ ਖਤਮ ਕਰਨ ਦੇ ਫੈਸਲੇ ’ਤੇ ਗੱਲ ਕੀਤੀ। ਸਲਾਹੁਦੀਨ ਨੇ ਆਖਿਆ ਕਿ ਲਾਈਨ ਆਫ ਕੰਟਰੋਲ ਦੇ ਉਸ ਪਾਰ ਹੱਥ-ਪੈਰ ਮਾਰਨ ਵਾਲੇ ਕਸ਼ਮੀਰੀਆਂ ਦੀ ਫੌਜੀ ਮਦਦ ਦੇ ਲਈ ਜਾਂ ਤਾਂ ਪਾਕਿਸਤਾਨੀ ਫੌਜ ਨੂੰ ਐੱਲ. ਓ. ਸੀ. ਪਾਰ ਕਰਕੇ ਉਥੇ ਭੇਜਿਆ ਜਾਵੇ ਜਾਂ ਫਿਰ ਸੰਯੁਕਤ ਰਾਸ਼ਟਰੀ ਦੀ ਸ਼ਾਂਤੀ ਫੌਜ ਦੀ ਉਥੇ ਤੈਨਾਤੀ ਕੀਤੀ ਜਾਵੇ।


Khushdeep Jassi

Content Editor

Related News