ਅੱਤਵਾਦੀ ਸੰਦੀਪ ਨੇ ਲਸ਼ਕਰ-ਏ-ਤੋਇਬਾ ਦੇ ਕੈਂਪ ਵਿਚ ਲਈ ਸੀ ਟਰੇਨਿੰਗ
Wednesday, Jul 12, 2017 - 10:24 PM (IST)
ਲਖਨਊ —ਬੀਤੇ ਦਿਨੀਂ ਜੰਮੂ-ਕਸ਼ਮੀਰ ਵਿਚ ਗ੍ਰਿਫਤਾਰ ਸੰਦੀਪ ਕੁਮਾਰ ਸ਼ਰਮਾ ਉਰਫ ਆਦਿਲ ਕੋਲੋਂ ਯੂ. ਪੀ. ਏ. ਟੀ. ਐੱਸ. ਦੀ ਟੀਮ ਵਲੋਂ ਜੰਮੂ-ਕਸ਼ਮੀਰ ਪਹੁੰਚ ਕੇ ਹੋਰ ਸੁਰੱਖਿਆ ਏਜੰਸੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਪੁੱਛਗਿਛ ਵਿਚ ਯੂ. ਪੀ. ਏ. ਟੀ. ਐੱਸ. ਦੀ ਟੀਮ ਨੂੰ ਸੰਦੀਪ ਕੋਲੋਂ ਜਾਣਕਾਰੀ ਮਿਲੀ ਕਿ ਉਹ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨਾਲ ਹਥਿਆਰਾਂ ਦੀ ਟਰੇਨਿੰਗ ਲੈ ਚੁੱਕਾ ਹੈ ਅਤੇ ਲਸ਼ਕਰ ਨਾਲ ਉਨ੍ਹਾਂ ਦੇ ਵਾਹਨ ਚਲਾਉਣ ਦਾ ਕੰਮ ਵੀ ਕਰਦਾ ਸੀ। ਪੁੱਛਗਿਛ ਵਿਚ ਸੰਦੀਪ ਨੇ 3 ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਗੱਲ ਕਹੀ।
