ਅੱਤਵਾਦੀ ਸਮੀਰ ਟਾਈਗਰ ਦਾ ਚਚੇਰਾ ਭਰਾ ਬਣਿਆ ਅੱਤਵਾਦੀ

06/10/2018 3:56:40 AM

ਸ਼੍ਰੀਨਗਰ— ਹਿਜ਼ਬੁਲ ਮੁਜਾਹਿਦੀਨ ਦੇ ਇਕ ਅੱਤਵਾਦੀ ਸਮੀਰ ਟਾਈਗਰ ਦੇ ਮਾਰੇ ਜਾਣ ਤੋਂ ਇਕ ਮਹੀਨੇ ਬਾਅਦ ਉਸ ਦਾ ਚਚੇਰਾ ਭਰਾ ਜਾਹਿਦ ਨਜ਼ੀਰ ਵੀ ਅੱਤਵਾਦੀ ਰੈਂਕ ਵਿਚ ਸ਼ਾਮਲ ਹੋ ਗਿਆ ਹੈ। ਅੱਤਵਾਦੀ ਬਣਨ ਦੇ ਤੁਰੰਤ ਬਾਅਦ ਜਾਹਿਦ ਨੇ ਸੋਸ਼ਲ ਮੀਡੀਆ 'ਤੇ ਬੰਦੂਕ ਨਾਲ ਆਪਣੀ ਤਸਵੀਰ ਜਾਰੀ ਕੀਤੀ ਹੈ। ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਜਾਹਿਦ ਦੇ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਜਾਹਿਦ ਅਜੇ ਇਕ ਵਿਦਿਆਰਥੀ ਹੈ ਜੋ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋ ਗਿਆ ਹੈ।


Related News