ਅੱਤਵਾਦੀ ਹਮਲਿਆਂ ਦੌਰਾਨ 3 ਸਾਲਾਂ ''ਚ 154 ਫੌਜੀ ਸ਼ਹੀਦ, 234 ਜ਼ਖ਼ਮੀ

Tuesday, Jul 31, 2018 - 11:27 AM (IST)

ਨਵੀਂ ਦਿੱਲੀ—ਜੰਮੂ-ਕਸ਼ਮੀਰ ਵਿਚ ਪਿਛਲੇ 3 ਸਾਲਾਂ ਦੌਰਾਨ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ 154 ਫੌਜੀ ਸ਼ਹੀਦ ਹੋਏ ਹਨ ਅਤੇ 234 ਜ਼ਖ਼ਮੀ ਹੋਏ ਹਨ। ਰੱਖਿਆ ਰਾਜ ਮੰਤਰੀ ਡਾ. ਸੁਭਾਸ਼ ਭਾਮਰੇ ਨੇ ਸੋਮਵਾਰ ਨੂੰ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਦੱਸਿਆ ਕਿ 2015 ਤੋਂ 2017 ਤੱਕ ਅੱਤਵਾਦੀਆਂ ਨਾਲ ਮੁਕਾਬਲੇ ਵਿਚ 154 ਫੌਜੀ ਸ਼ਹੀਦ ਹੋਏ, ਜਿਨ੍ਹਾਂ ਵਿਚ 13 ਅਧਿਕਾਰੀ, 7 ਜੂਨੀਅਰ ਕਮਿਸ਼ਨ ਅਧਿਕਾਰੀ ਅਤੇ 13 ਜਵਾਨ ਸ਼ਾਮਲ ਹਨ। ਵੱਖ-ਵੱਖ ਮੁਕਾਬਲਿਆਂ ਵਿਚ 234 ਫੌਜੀ ਜ਼ਖ਼ਮੀ ਹੋਏ, ਜਿਨ੍ਹਾਂ ਵਿਚ 30 ਅਧਿਕਾਰੀ, 12 ਜੂਨੀਅਰ ਕਮਿਸ਼ਨ ਅਧਿਕਾਰੀ ਤੇ 192 ਜਵਾਨ ਸ਼ਾਮਲ ਹਨ। ਡਾ. ਭਾਮਰੇ ਨੇ ਦੱਸਿਆ ਕਿ ਸਾਲ 2017 ਵਿਚ 39, 2016 ਵਿਚ 65 ਅਤੇ 2015 ਵਿਚ 50 ਫੌਜੀ ਸ਼ਹੀਦ ਹੋਏ। 2017 ਵਿਚ 100, 2016 ਵਿਚ 85 ਅਤੇ 2015 ਵਿਚ 49 ਫੌਜੀ ਜ਼ਖ਼ਮੀ ਹੋਏ। 
ਇਸੇ ਦੌਰਾਨ ਪਾਕਿਸਤਾਨ ਨੇ ਕੰਟਰੋਲ ਰੇਖਾ 'ਤੇ ਇਸ ਸਾਲ ਹੁਣ ਤੱਕ 942 ਵਾਰ ਗੋਲੀਬੰਦੀ ਸਮਝੌਤੇ ਦੀ ਉਲੰਘਣਾ ਕੀਤੀ। ਕੌਮਾਂਤਰੀ ਸਰਹੱਦ 'ਤੇ ਵੀ ਇਸ ਸਾਲ ਪਾਕਿਸਤਾਨ ਵਲੋਂ ਹੁਣ ਤੱਕ 490 ਵਾਰ ਬੇਵਜ੍ਹਾ ਫਾਇਰਿੰਗ ਕੀਤੀ ਗਈ।


Related News