ਟੈਰਰ ਫੰਡਿੰਗ ਮਾਮਲੇ ''ਚ ਵੱਡੀ ਕਾਰਵਾਈ, ਵਟਾਲੀ ਦੀ ਕਰੋੜਾਂ ਦੀ ਜਾਇਦਾਦ ਅਟੈਚ

04/17/2019 1:06:37 PM

ਨਵੀਂ ਦਿੱਲੀ/ਸ਼੍ਰੀਨਗਰ— ਟੈਰਰ ਫੰਡਿੰਗ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਮੁਹਿੰਮ ਜਾਰੀ ਹੈ। ਇਸੇ ਕੜੀ ਵਿਚ ਈ.ਡੀ. ਦੀ ਟੀਮ ਨੇ ਕਸ਼ਮੀਰੀ ਕਾਰੋਬਾਰੀ ਜ਼ਹੂਰ ਅਹਿਮਦ ਸ਼ਾਹ ਵਟਾਲੀ ਵਿਰੁੱਧ ਫਿਰ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਈ.ਡੀ. ਨੇ ਉਸ ਦੀ 6.18 ਕਰੋੜ ਰੁਪਏ ਤੋਂ ਵਧ ਦੀ ਜਾਇਦਾਦ ਨੂੰ ਅਟੈਚ ਕਰ ਲਿਆ ਹੈ।

ਕਸ਼ਮੀਰੀ ਮੂਲ ਦੇ ਕਾਰੋਬਾਰੀ ਜ਼ਹੂਰ ਅਹਿਮਦ ਸ਼ਾਹ ਵਟਾਲੀ ਦੇ 60 ਤੋਂ ਵਧ ਬੈਂਕ ਅਕਾਊਂਟ ਵੀ ਈ.ਡੀ. ਦੀ ਰਾਡਾਰ 'ਤੇ ਹਨ। ਇਸ ਤੋਂ ਇਲਾਵਾ ਕਈ ਅਜਿਹੇ ਲੋਕ ਹਨ, ਜਿਨ੍ਹਾਂ ਵਿਰੁੱਧ ਬਹੁਤ ਜਲਦੀ ਵੱਡੀ ਕਾਰਵਾਈ ਹੋਣ ਵਾਲੀ ਹੈ। ਦੱਸਣਯੋਗ ਹੈ ਕਿ ਕਾਰੋਬਾਰੀ ਜ਼ਹੂਰ ਅਹਿਮਦ ਸ਼ਾਹ ਵਟਾਲੀ ਦੀ ਕਾਫੀ ਜਾਇਦਾਦ ਹਰਿਆਣਾ ਦੇ ਗੁਰੂਗ੍ਰਾਮ ਵਿਚ ਵੀ ਮੌਜੂਦ ਹੈ। ਈ.ਡੀ. ਦੀ ਟੀਮ ਨੇ ਪਹਿਲਾਂ ਵੀ ਗੁਰੂਗ੍ਰਾਮ ਵਿਚ ਉਸ ਦੀ ਇਕ ਜਾਇਦਾਦ ਨੂੰ ਅਟੈਚ ਕੀਤਾ ਹੈ। ਈ.ਡੀ. ਅਨੁਸਾਰ ਜ਼ਹੂਰ ਅਹਿਮਦ ਸ਼ਾਹ ਵਟਾਲੀ ਦਾ ਸੰਬੰਧ ਕਈ ਅੱਤਵਾਦੀ ਸੰਗਠਨਾਂ ਨਾਲ ਹੈ।


DIsha

Content Editor

Related News