ਬਾਰਡਰ ਰੇਂਜ ਪੁਲਸ ਦੀ 200 ਦਿਨਾਂ ਦੀ ਕਾਰਗੁਜ਼ਾਰੀ, ਨਸ਼ਾ ਸਮੱਗਲਰਾਂ ਦੀ 12.63 ਕਰੋੜ ਦੀ ਜਾਇਦਾਦ ਜ਼ਬਤ

06/20/2024 1:51:55 PM

ਅੰਮ੍ਰਿਤਸਰ(ਇੰਦਰਜੀਤ)-ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਅਪਰਾਧੀਆਂ ਅਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਗੈਰ-ਕਾਨੂੰਨੀ ਕਮਾਈ ਤੋਂ ਖ਼ਰੀਦੀ ਗਈ 12 ਕਰੋੜ 63 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੇ ਨਾਲ-ਨਾਲ 104 ਪਿਸਤੌਲ, 125 ਕਿਲੋ ਹੈਰੋਇਨ ਬਰਾਮਦ ਕੀਤੀ ਹੈ।ਇਸ ਸਬੰਧੀ ਬਾਰਡਰ ਰੇਂਜ ਅੰਮ੍ਰਿਤਸਰ ਦੇ ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ. ਆਈ. ਜੀ. ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਇਸ ਸਬੰਧ ਵਿਚ 304 ਕੇਸ ਦਰਜ ਕਰ ਕੇ 410 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਬਾਰਡਰ ਰੇਂਜ ਦੇ ਇਨ੍ਹਾਂ ਪੁਲਸ ਜ਼ਿਲ੍ਹਿਆਂ ਦੀ ਇਹ ਪ੍ਰਾਪਤੀ 1 ਜਨਵਰੀ ਤੋਂ 17 ਜੂਨ ਤੱਕ ਸੀ। ਇਨ੍ਹਾਂ 200 ਦਿਨਾਂ ਦੌਰਾਨ ਪੁਲਸ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਅਪਰਾਧਿਕ ਅਨਸਰਾਂ ਵਿਰੁੱਧ ਲਗਾਤਾਰ ਦਬਾਅ ਬਣਾਈ ਰੱਖਿਆ। ਇਸ ਵਿਚ ਪੁਲਸ ਨੇ ਲਗਾਤਾਰ ‘ਸੀ. ਏ. ਐੱਸ. ਓ. ਆਪ੍ਰੇਸ਼ਨ’ ਕਰ ਕੇ ਸਮੱਗਲਰਾਂ ’ਤੇ ਦਬਾਅ ਵਧਾਇਆ, ਜਿਸ ਵਿਚ ਅੰਮ੍ਰਿਤਸਰ ਦੇ ਸਤਿੰਦਰ ਸਿੰਘ, ਬਟਾਲਾ ਦੇ ਮੈਡਮ ਅਸ਼ਵਨੀ ਗੋਟਿਆਲ, ਗੁਰਦਾਸਪੁਰ ਦੇ ਦਾਇਮਾ ਹਰੀਸ਼ ਅਤੇ ਸੋਹੇਲ ਕਾਸਿਮ ਮੀਰ (ਆਈ. ਪੀ. ਐੱਸ.) ਪਠਾਨਕੋਟ ਦੀ ਭੂਮਿਕਾ ਸੀ।

ਡੀ. ਆਈ. ਜੀ. ਕੌਸ਼ਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਨ੍ਹਾਂ ਪੁਲਸ ਜ਼ਿਲ੍ਹਿਆਂ ਦੇ ਅਧੀਨ ਆਉਂਦੇ ਹਜ਼ਾਰਾਂ ਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੂਰੇ ਜੋਸ਼ ਅਤੇ ਮਿਹਨਤ ਨਾਲ ਫੀਲਡ ਵਿੱਚ ਉਤਰ ਕੇ ਅਪਰਾਧੀਆਂ ਅਤੇ ਨਸ਼ਾ ਸਮੱਗਲਰਾਂ ਦੇ ਗੜ੍ਹ ਤੋੜ ਦਿੱਤੇ ਹਨ। ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਚੰਗੇ ਨਤੀਜੇ ਸਾਹਮਣੇ ਆਉਣਗੇ, ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਬਹਾਦਰੀ ਦਿਖਾਉਣ ਵਾਲੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਾਇਦਾਦ ਜ਼ਬਤ ਕਰਨ ’ਚ ਪਠਾਨਕੋਟ ਪੁਲਸ ਨੇ ਮਾਰੀ ਬਾਜ਼ੀ, ਬਟਾਲਾ ਦੂਜੇ ਨੰਬਰ ’ਤੇ

ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਸ ਨੇ 3 ਕਰੋੜ 67 ਲੱਖ 89 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ, ਬਟਾਲਾ ਨੇ 4 ਕਰੋੜ 92 ਲੱਖ 2 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ, ਗੁਰਦਾਸਪੁਰ ਪੁਲਸ ਨੇ 2 ਕਰੋੜ 43 ਲੱਖ 46 ਹਜ਼ਾਰ ਰੁਪਏ ਅਤੇ ਪਠਾਨਕੋਟ ਦੀ ਪੁਲਸ ਨੇ 6 ਕਰੋੜ 48 ਲੱਖ 1 ਹਜ਼ਾਰ ਦੀਆਂ ਜਾਇਦਾਦਾਂ ਜ਼ਬਤ ਕੀਤੀਆ ਹਨ।

ਦਿਹਾਤੀ ਪੁਲਸ ਨੇ ਤੋੜਿਆ ਹੈਰੋਇਨ ਦੀ ਬਰਾਮਦਗੀ ਵਿਚ ਰਿਕਾਰਡ

ਪਠਾਨਕੋਟ ਪੁਲਸ ਨੇ ਨਸ਼ੀਲਾ ਪਦਾਰਥ ਦੀ ਬਰਾਮਦਗੀ ਕਰਦੇ ਹੋਏ 8 ਕਿਲੋ 792 ਗ੍ਰਾਮ (41 ਗ੍ਰਿਫ਼ਤਾਰ), ਗੁਰਦਾਸਪੁਰ ਪੁਲਸ ਨੇ 17 ਕਿਲੋ (64 ਗ੍ਰਿਫ਼ਤਾਰ), ਬਟਾਲਾ ਪੁਲਸ ਨੇ 4 ਕਿਲੋ 993 ਗ੍ਰਾਮ (115 ਗ੍ਰਿਫ਼ਤਾਰ) ਅਤੇ ਦਿਹਾਤੀ ਪੁਲਸ ਨੇ 94 ਕਿਲੋ ਹੈਰੋਇਨ ਬਰਾਮਦ ਕਰ ਕੇ 190 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੱਲ੍ਹ 125.54 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ

4 ਜ਼ਿਲ੍ਹਿਆਂ ’ਚ ਭਾਰੀ ਮਾਤਰਾ ਵਿਚ ਅਸਲਾ ਅਤੇ ਗੋਲੀ ਸਿੱਕਾ ਬਰਾਮਦ
 ਪੁਲਸ ਅਨੁਸਾਰ ਗੋਲੀ ਸਿੱਕਾ ਚਲਾਉਣ ਵਾਲਿਆ ਖ਼ਿਲਾਫ਼ ਸਰਹੱਦੀ ਰੇਂਜ ਦੇ ਜ਼ਿਲ੍ਹਿਆਂ ਦੀ ਸਾਂਝੀ ਕਾਰਵਾਈ ਦੌਰਾਨ 100 ਪਿਸਤੌਲ, 4 ਰਿਵਾਲਵਰ, 3 ਰਾਈਫਲਾਂ, 74 ਮੈਗਜ਼ੀਨ ਅਤੇ 470 ਜਿੰਦਾ ਕਾਰਤੂਸ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਨੇ ਦਿਨ-ਰਾਤ ਮਿਹਨਤ ਕੀਤੀ।

ਚਰਸ, ਕੈਪਸੂਲ, ਸ਼ਰਾਬ, ਅਤੇ ਅਲਕੋਹਲ

ਡੀ. ਆਈ. ਜੀ. ਬਾਰਡਰ ਰੇਂਜ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ’ਤੇ ਦਬਾਅ ਰੱਖਦੇ ਹੋਏ ਪੁਲਸ ਨੇ 80 ਕਿਲੋ ਭੁੱਕੀ, 6 ਕਿਲੋ ਅਫੀਮ, 3 ਕਿਲੋ ਚਰਸ, 15 ਹਜ਼ਾਰ ਨਸ਼ੀਲੇ ਕੈਪਸੂਲ, 1 ਲੱਖ 61 ਹਜ਼ਾਰ 155 ਕਿਲੋ ਲਾਹਣ, 21 ਹਜ਼ਾਰ 600 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਨ ਤੋਂ ਇਲਾਵਾ 1077 ਲੀਟਰ ਅੰਗਰੇਜ਼ੀ ਸ਼ਰਾਬ ਅਤੇ 405 ਲੀਟਰ ਖ਼ਤਰਨਾਕ ਸ਼ਰਾਬ ਬਰਾਮਦ ਕਰਦਿਆਂ ਨਸ਼ਾ ਸਮੱਗਲਰਾਂ ਦੀ ਚੇਨ ਤੋੜੀ ਹੈ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਪਿਓ-ਪੁੱਤ ਦੀ ਹੋਈ ਮੌਤ

ਅੰਮ੍ਰਿਤਸਰ ਬਾਰਡਰ ਰੇਂਜ ’ਚ 1371 ਪੁਲਸ ਮੁਲਾਜ਼ਮਾਂ ਦੇ ਤਬਾਦਲੇ ਨੇ ਖੜ੍ਹੇ ਕੀਤੇ ਕਈ ਸਵਾਲ 

ਅੰਮ੍ਰਿਤਸਰ ਬਾਰਡਰ ਰੇਂਜ ਦੇ ਚਾਰ ਜ਼ਿਲਿਆਂ ਵਿਚ ਚੋਣਾਂ ਹੋਣ ਦੇ ਨਾਲ ਹੀ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿਚ 5 ਇੰਸਪੈਕਟਰ, 10 ਸਬ-ਇੰਸਪੈਕਟਰ, 57 ਏ. ਐੱਸ. ਆਈ., 10 ਹੈੱਡ ਕਾਂਸਟੇਬਲ ਅਤੇ 1299 ਕਾਂਸਟੇਬਲ (ਕੁੱਲ 1371) ਸ਼ਾਮਲ ਹਨ। ਇਨ੍ਹਾਂ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕਾਰਨ ਚਰਚਾ ਦਾ ਬਜ਼ਾਰ ਗਰਮ ਹੋ ਗਿਆ ਹੈ ਕਿ ਵੱਡੀ ਗਿਣਤੀ ਵਿਚ ਲੋਕ ਇਸ ਨੂੰ ਆਮ ਆਦਮੀ ਪਾਰਟੀ ਦੀ ਚੋਣ ਹਾਰ ਦਾ ਮਾਮਲਾ ਦੱਸ ਰਹੇ ਹਨ। ਚੋਣਾਂ ਦੇ ਨਤੀਜੇ ਮਾੜੇ ਆਏ ਤਾਂ ਵੱਡੀ ਗਿਣਤੀ ਵਿਚ ਛੋਟੇ-ਵੱਡੇ ਪੁਲਸ ਮੁਲਾਜ਼ਮ ਬਦਲ ਸਕਦੇ ਹਨ। ਇਸ ਸਬੰਧੀ ਡੀ. ਆਈ. ਜੀ. ਬਾਰਡਰ ਰੇਂਜ ਰਾਕੇਸ਼ ਕੌਸ਼ਲ ਨੇ ਮੀਡੀਆ ਨੂੰ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2020 ਤੋਂ ਤਬਾਦਲਿਆਂ ਦਾ ਨਵਾਂ ਨਿਯਮ ਲਾਗੂ ਹੈ। ਉਨ੍ਹਾਂ ਕਿਹਾ ਕਿ ਇਹ ਬਦਲੀਆਂ ਦੇ ਕਾਰਨ ਹਨ।

ਵਿਭਾਗੀ ਕਰਮਚਾਰੀਆਂ ਦੀ ਰੁਟੀਨ ਦਾ ਚੋਣ ਜਿੱਤ ਜਾਂ ਹਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਕਿਸੇ ਵੀ ਸਰਕਾਰੀ ਵਿਭਾਗ ਵਿੱਚ ਸਥਿਰ ਅਤੇ ਸਥਾਈ ਕਾਰਜਕਾਲ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਬਦਲਣਾ ਪਵੇਗਾ ਪਰ ਜ਼ਿਲ੍ਹੇ ਵਿਚ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੀ ਮਿਆਦ 15 ਸਾਲ ਤੱਕ ਹੁੰਦੀ ਹੈ। ਅਫਸਰ ਦੇ ਲਈ ਇੱਕ ਰੇਂਜ ਵਿਚ 12 ਸਾਲ ਤੱਕ ਰਹਿਣ ਦਾ ਪ੍ਰਾਵਧਾਨ ਹੈ। ਇਸ ਤਰ੍ਹਾਂ ਰੇਂਜ ਦੇ ਅੰਦਰ ਕਾਂਸਟੇਬਲ ਦੀ ਸਥਿਤੀ ਦੀ 20 ਸਾਲ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News