ਟੈਰਰ ਫੰਡਿੰਗ : ਕਾਰੋਬਾਰੀ ਜ਼ਹੂਰ ਨੇ ਐੱਨ. ਆਈ. ਏ. ਸਾਹਮਣੇ ਉਗਲੇ ਕਈ ਰਾਜ਼
Tuesday, Sep 05, 2017 - 11:21 PM (IST)

ਨਵੀਂ ਦਿੱਲੀ— ਟੈਰਰ ਫੰਡਿੰਗ ਮਾਮਲੇ ਵਿਚ ਦੋਸ਼ੀਆਂ 'ਤੇ ਕਾਨੂੰਨ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਫੰਡਿੰਗ ਦੇ ਦੋਸ਼ ਹੇਠ ਗ੍ਰਿਫਤਾਰ ਜ਼ਹੂਰ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਪ੍ਰਗਟਾਵੇ ਕੀਤੇ ਹਨ। ਜ਼ਹੂਰ ਨੇ ਐੱਨ. ਆਈ. ਏ. ਨੂੰ ਪੁੱਛਗਿੱਛ ਦੌਰਾਨ ਦਿੱਲੀ, ਪੰਜਾਬ, ਯੂ. ਕੇ. ਅਤੇ ਦੁਬਈ ਵਿਚ ਕਈ ਕਰੋੜ ਰੁਪਏ ਦੀ ਜਾਇਦਾਦ ਹੋਣ ਦਾ ਖੁਲਾਸਾ ਕੀਤਾ ਹੈ। ਇਸ ਪਿੱਛੋਂ ਜਾਂਚ ਏਜੰਸੀ ਜ਼ਹੂਰ ਵਲੋਂ ਦੱਸੀਆਂ ਗਈਆਂ ਵੱਖ-ਵੱਖ ਜਾਇਦਾਦਾਂ ਦੇ ਹਵਾਲੇ ਨਾਲ ਕੁਨੈਕਸ਼ਨ ਸੰਬੰਧੀ ਜਾਂਚ ਕਰ ਰਹੀ ਹੈ।
ਜ਼ਹੂਰ ਵਿਰੁੱਧ ਐੱਨ. ਆਈ. ਏ. ਨੂੰ ਕਈ ਅਹਿਮ ਸੁਰਾਗ ਮਿਲੇ ਹਨ। ਇਨ੍ਹਾਂ ਵਿਚ ਕਸ਼ਮੀਰ ਦੇ ਅੱਤਵਾਦੀਆਂ ਨੂੰ ਫੰਡ ਦੇਣ ਦੇ ਸਬੂਤ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਵੱਖਵਾਦੀਆਂ ਤੱਕ ਪੈਸਾ ਪਹੁੰਚਾਉਣ ਵਿਚ ਜ਼ਹੂਰ ਮਦਦ ਕਰਦਾ ਸੀ। ਇਹ ਵੀ ਪਤਾ ਲੱਗਾ ਕਿ ਜ਼ਹੂਰ ਨੂੰ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨਰ ਦੇ ਅਧਿਕਾਰੀਆਂ ਕੋਲੋਂ ਵੀ ਮਦਦ ਮਿਲਦੀ ਸੀ। ਐੱਨ. ਆਈ. ਏ. ਨੇ ਅਜਿਹੇ ਪਾਕਿਸਤਾਨੀ ਅਧਿਕਾਰੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨਾਲ ਜ਼ਹੂਰ ਮੁਲਾਕਾਤਾਂ ਕਰਦਾ ਸੀ। ਉਸ ਨੂੰ ਪਿਛਲੇ ਮਹੀਨੇ ਸ਼੍ਰੀਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।