Year Ender 2022 : ਦੇਸ਼ 'ਚ ਕਤਲ ਦੀਆਂ ਭਿਆਨਕ ਵਾਰਦਾਤਾਂ, ਜਿਨ੍ਹਾਂ ਨੇ ਧੁਰ ਅੰਦਰ ਤੱਕ ਝੰਜੋੜ ਦਿੱਤੇ ਦਿਲ

Wednesday, Dec 21, 2022 - 10:21 AM (IST)

Year Ender 2022 : ਦੇਸ਼ 'ਚ ਕਤਲ ਦੀਆਂ ਭਿਆਨਕ ਵਾਰਦਾਤਾਂ, ਜਿਨ੍ਹਾਂ ਨੇ ਧੁਰ ਅੰਦਰ ਤੱਕ ਝੰਜੋੜ ਦਿੱਤੇ ਦਿਲ

ਨਵੀਂ ਦਿੱਲੀ- ਇਸ ਸਾਲ ਕਤਲ ਦੇ ਅਜਿਹੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਦੇਸ਼ 'ਚ ਦਿਨੋਂ ਦਿਨ ਕਤਲ ਦੇ ਮਾਮਲੇ ਵਧਦੇ ਜਾ ਰਹੇ ਹਨ। ਜਿੱਥੇ ਇਸ ਸਾਲ ਪ੍ਰੇਮੀ ਵਲੋਂ ਪ੍ਰੇਮਿਕਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਅਤੇ ਦੂਜੇ ਪਾਸੇ ਪਿਤਾ ਵਲੋਂ ਆਪਣੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਆਓ ਜਾਣਦੇ ਹਾਂ ਅਜਿਹੇ ਮਾਮਲਿਆਂ ਬਾਰੇ ਜਿਸ ਨੇ ਹਰ ਇਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ।

ਸ਼ਰਧਾ ਕਤਲਕਾਂਡ

ਸ਼ਰਧਾ ਦਾ ਉਸ ਦੇ ਪ੍ਰੇਮੀ ਆਫਤਾਬ ਨੇ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਉਸ ਨੇ ਸ਼ਰਧਾ ਦੀ ਲਾਸ਼ ਦੇ 35 ਟੁੱਕੜੇ ਕੀਤੇ ਅਤੇ 18 ਦਿਨਾਂ ਤੱਕ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਸੁੱਟਦਾ ਰਿਹਾ। ਆਫਤਾਬ ਨੇ ਜਾਂਚ ਦੌਰਾਨ ਪੁਲਸ ਨੂੰ ਦੱਸਿਆ ਕਿ ਵਿਆਹ ਨੂੰ ਲੈ ਕੇ ਝਗੜਾ ਹੋਣ ਮਗਰੋਂ ਉਸ ਨੇ ਆਪਣੀ ਸਾਥੀ ਸ਼ਰਧਾ ਵਾਕਰ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਟੁਕੜਿਆਂ ’ਚ ਕੱਟਣ ਦਾ ਵਿਚਾਰ ਇਕ ਟੈਲੀਵਿਜ਼ਨ ਸੀਰੀਜ਼ ਤੋਂ ਆਇਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਲਾਸ਼  ਦੇ ਟੁਕੜਿਆਂ ਨੂੰ ਰੱਖਣ ਇਕ ਵੱਡਾ ਫਰਿੱਜ ਖਰੀਦਿਆ ਅਤੇ ਉਹ ਇਨ੍ਹਾਂ ਟੁਕੜਿਆਂ ਨੂੰ ਸੁੱਟਣ ਲਈ ਅੱਧੀ ਰਾਤ ਨੂੰ ਨਿਕਲਦਾ ਸੀ।

PunjabKesari

ਪੁੱਤ ਨੇ ਪਿਤਾ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ

ਦਿੱਲੀ 'ਚ ਪੁੱਤਰ ਨੇ ਮਾਂ ਦੀ ਮਦਦ ਨਾਲ ਆਪਣੇ ਪਿਓ ਦਾ ਕਤਲ ਕਰ ਕੇ ਲਾਸ਼ ਦੇ 22 ਟੁਕੜੇ ਕਰ ਦਿੱਤੇ। ਦੋਸ਼ੀ ਪੂਨਮ ਅਤੇ ਦੀਪਕ ਨੇ ਅੰਜਨ ਦਾਸ ਦੀ ਲਾਸ਼ ਦੇ ਟੁਕੜੇ ਫਰਿੱਜ 'ਚ ਰੱਖੇ ਅਤੇ ਉਨ੍ਹਾਂ ਨੂੰ ਪੂਰਬੀ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਟਿਕਾਣੇ ਲਗਾ ਦਿੱਤਾ। ਪੂਨਮ ਨੇ ਪੁਲਸ ਨੂੰ ਦੱਸਿਆ ਕਿ ਦਾਸ ਦੇ ਨਾਜਾਇਜ਼ ਸੰਬੰਧ ਸਨ ਅਤੇ ਇਹੀ ਕਤਲ ਦੇ ਪਿੱਛੇ ਦਾ ਕਾਰਨ ਹੈ।

PunjabKesari

ਆਯੂਸ਼ੀ ਕਤਲਕਾਂਡ

ਉੱਤਰ ਪ੍ਰਦੇਸ਼ ਦੀ ਪੁਲਸ ਨੂੰ ਮਥੁਰਾ ਜ਼ਿਲ੍ਹੇ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਲਾਲ ਰੰਗ ਦੇ ਟਰਾਲੀ ਬੈਗ 'ਚ ਇਕ ਕੁੜੀ ਦੀ ਲਾਸ਼ ਮਿਲੀ ਸੀ। ਆਯੂਸ਼ੀ ਯਾਦਵ ਨਾਮ ਦੀ ਇਸ ਕੁੜੀ ਦਾ ਕਤਲ ਉਸ ਦੇ ਪਿਤਾ ਵਲੋਂ ਕੀਤਾ ਗਿਆ ਸੀ। ਆਯੂਸ਼ੀ ਦਾ ਪਿਤਾ ਨੇ ਇਸ ਲਈ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ, ਕਿਉਂਕਿ ਉਸ ਨੇ ਆਪਣੇ ਸਹਿਪਾਠੀ ਛਤਰਪਾਲ ਗੁੱਜਰ ਨਾਲ ਆਰੀਆ ਸਮਾਜ ਮੰਦਰ 'ਚ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਆਯੂਸ਼ੀ ਜਦੋਂ ਵੀ ਚਾਹੁੰਦੀ ਸੀ ਆਪਣੇ ਪਤੀ ਕੋਲ ਚੱਲੀ ਜਾਂਦੀ ਸੀ। ਆਯੂਸ਼ੀ ਜਦੋਂ ਆਪਣੇ ਪਤੀ ਘਰੋਂ ਵਾਪਸ ਆਈ ਤਾਂ ਪਿਤਾ ਨੇ ਗੁੱਸੇ 'ਚ ਆ ਕੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਟਰਾਲੀ ਬੈਗ 'ਚ ਪਾ ਕੇ ਸੁੱਟ ਦਿੱਤੀ ਸੀ।

PunjabKesari

ਪਤਨੀ ਦਾ ਕਤਲ ਕਰ ਲਾਸ਼ ਦੇ ਕੀਤੇ ਕਈ ਟੁਕੜੇ

ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਪਤਨੀ ਦਾ ਕਤਲ ਕਰ ਕੇ ਲਾਸ਼ ਦੇ ਟੁਕੜੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਸੁੱਟ ਦਿੱਤੇ। 22 ਸਾਲਾ ਰੂਬਿਕਾ ਪਹਾੜੀਆ ਦੋਸ਼ੀ ਦਿਲਦਾਰ ਅੰਸਾਰੀ ਦੀ ਦੂਜੀ ਪਤਨੀ ਸੀ। ਦੋਹਾਂ ਨੇ ਪ੍ਰੇਮ ਵਿਆਹ ਕੀਤਾ ਸੀ ਅਤੇ ਉਨ੍ਹਾਂ ਵਿਚਾਲੇ ਹਮੇਸ਼ਾ ਵਿਵਾਦ ਹੁੰਦਾ ਰਹਿੰਦਾ ਸੀ। ਸਥਾਨਕ ਵਾਸੀਆਂ ਨੇ ਪੀੜਤਾ ਦੀ ਲਾਸ਼ ਦੇ ਟੁਕੜੇ ਦੇਖੇ, ਜਿਨ੍ਹਾਂ ਨੂੰ ਕੁੱਤੇ ਖਿੱਚ ਰਹੇ ਸਨ ਅਤੇ ਬਾਅਦ 'ਚ ਪੁਲਸ ਨੂੰ ਮਾਮਲੇ ਬਾਰੇ ਸੂਚਿਤ ਕੀਤਾ ਗਿਆ। ਪੁਲਸ ਨੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਲਾਸ਼ ਦੇ ਘੱਟੋ-ਘੱਟ 13 ਟੁਕੜੇ ਬਰਾਮਦ ਕੀਤੇ ਸਨ। ਪੀੜਤਾ ਦੀ ਲਾਸ਼ ਦੇ ਕੁਝ ਟੁਕੜੇ ਜ਼ਿਲ੍ਹੇ ਦੇ ਇਕ ਖ਼ਾਲੀ ਪਏ ਘਰ 'ਚੋਂ ਵੀ ਮਿਲੇ ਸਨ। ਕਤਲ ਦੇ ਸਿਲਸਿਲੇ 'ਚ ਅੰਸਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

PunjabKesari


author

DIsha

Content Editor

Related News