ਕਲਯੁਗੀ ਪਿਓ, ਬਲੈਕਮੇਲ ਕਰਕੇ ਧੀ ਨਾਲ ਕਰਦਾ ਰਿਹਾ ਜਬਰ ਜ਼ਿਨਾਹ, ਮੰਗੇਤਰ ਨੂੰ ਭੇਜੀ ਅਸ਼ਲੀਲ ਵੀਡੀਓ
Thursday, Jan 19, 2023 - 12:29 PM (IST)

ਮਥੁਰਾ (ਮਾਨਵ)- ਮਤਰੇਏ ਪਿਓ ਨੇ ਹੀ ਧੀ ਨੂੰ ਬਦਨਾਮ ਕਰਨ ਦੀ ਖ਼ੌਫ਼ਨਾਕ ਸਾਜ਼ਿਸ਼ ਰਚ ਦਿੱਤੀ। ਲੜਕੀ ਨੂੰ ਨਸ਼ੀਲਾ ਪਦਾਰਥ ਖੁਆ ਕੇ ਜਬਰ-ਜ਼ਿਨਾਹ ਕਰ ਕੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਥਾਣਾ ਕੋਸੀਕਲਾਂ ਪੁਲਸ ਨੇ ਸ਼ਿਕਾਇਤ ਰਜਿਸਟਰ ਕਰ ਕੇ ਪੀੜਤ ਕੁੜੀ ਦੇ ਮਤਰੇਏ ਪਿਓ ਟੀਕਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਇੰਚਾਰਜ ਕੋਸੀਕਲਾਂ ਅਨੁਜ ਕੁਮਾਰ ਮੁਤਾਬਕ ਥਾਣਾ ਖੇਤਰ ਕੋਸੀਕਲਾਂ ਵਿਚ ਇਕ ਕੁੜੀ ਦੇ ਨਾਲ ਉਸ ਦੇ ਮਤਰੇਏ ਪਿਓ ਟੀਕਮ ਨੇ ਨਸ਼ੀਲਾ ਪਦਾਰਥ ਖੁਆ ਕੇ ਜਬਰ-ਜ਼ਿਨਾਹ ਕੀਤਾ ਅਤੇ ਇਸ ਦੀ ਵੀਡੀਓ ਵੀ ਬਣਾ ਲਈ। ਇਸ ਤੋਂ ਬਾਅਦ ਵਾਰ-ਵਾਰ ਉਹ ਕੁੜੀ ਨੂੰ ਬਲੈਕਮੇਲ ਕਰ ਕੇ ਉਸ ਦੇ ਨਾਲ ਜ਼ਬਰੀ ਸੰਬੰਧ ਬਣਾਉਂਦਾ ਰਿਹਾ। ਪੀੜਤਾ ਦਾ ਦੂਜਾ ਵਿਆਹ 27 ਜਨਵਰੀ 2023 ਨੂੰ ਹੋਣਾ ਸੀ। ਇਸ ਵਿਆਹ ਨੂੰ ਤੁੜਵਾਉਣ ਲਈ ਮਤਰੇਏ ਪਿਤਾ ਨੇ ਆਪਣੇ ਮੋਬਾਇਲ ਤੋਂ ਵੀਡੀਓ ਬਣਾ ਕੇ ਉਸ ਦੇ ਹੋਣ ਵਾਲੇ ਪਤੀ ਨੂੰ ਭੇਜ ਦਿੱਤੀ, ਜਿਸ ਨਾਲ ਉਸ ਦਾ ਵਿਆਹ ਟੁੱਟ ਗਿਆ।
13 ਬੱਚਿਆਂ ਦਾ ਪਿਓ ਹੈ ਦੋਸ਼ੀ
ਟੀਕਮ ਦੀ ਪਹਿਲੀ ਪਤਨੀ ਤੋਂ 3 ਧੀਆਂ ਅਤੇ 2 ਬੇਟੇ ਮਤਲਬ ਕੁਲ 5 ਬੱਚੇ ਸਨ। 2 ਧੀਆਂ ਅਤੇ ਇਕ ਬੇਟੇ ਦਾ ਵਿਆਹ ਵੀ ਹੋ ਚੁੱਕਾ ਸੀ। ਦੂਜੀ ਪਤਨੀ ਦੇ ਪਹਿਲੇ ਪਤੀ ਤੋਂ ਪਤਨੀ ਦੀਆਂ 2 ਧੀਆਂ ਅਤੇ 3 ਬੇਟੇ ਮਤਲਬ ਕੁਲ 5 ਬੱਚੇ ਸਨ। 10 ਬੱਚਿਆਂ ਦੀ ਜ਼ਿੰਮੇਵਾਰੀ ਦੇ ਬਾਵਜੂਦ ਦੂਜੀ ਪਤਨੀ ਤੋਂ ਵੀ ਟੀਕਮ ਦੇ 3 ਬੱਚੇ ਹੋਏ ਅਤੇ 52 ਸਾਲ ਦੀ ਉਮਰ ਵਿਚ 13 ਬੱਚਿਆਂ ਦੀ ਜ਼ਿੰਮੇਵਾਰੀ ਸੀ।