ਉੱਤਰਾਖੰਡ: ਦੁਕਾਨ ਖਾਲੀ ਕਰਾਉਣ ਨੂੰ ਲੈ ਕੇ ਵਧਿਆ ਤਣਾਅ

06/01/2016 6:34:46 PM

ਹਰੀਦੁਆਰ— ਉੱਤਰਾਖੰਡ ਦੇ ਹਰੀਦੁਆਰ ਜ਼ਿਲੇ ਵਿਚ ਬਾਗੀ ਕਾਂਗਰਸ ਵਿਧਾਇਕ ਦੇ ਸਮਰਥਕਾਂ ਵਲੋਂ ਬੁੱਧਵਾਰ ਨੂੰ ਇਕ ਕਬਾੜ ਦੀ ਦੁਕਾਨ ਜ਼ਬਰਨ ਖਾਲੀ ਕਰਾਉਣ ਤੋਂ ਬਾਅਦ ਤਣਾਅ ਫੈਲ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਦੁਕਾਨ ਘੱਟ ਗਿਣਤੀ ਭਾਈਚਾਰੇ ਦੇ ਵਿਅਕਤੀ ਦੀ ਸੀ। ਉਨ੍ਹਾਂ ਮੁਤਾਬਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੇ ਕਾਂਗਰਸ ਦੇ ਬਾਗੀ ਵਿਧਾਇਕ ਦੇ ਘਰ ''ਤੇ ਅਤੇ ਪੁਲਸ ਵਾਹਨ ''ਤੇ ਪਥਰਾਅ ਕੀਤੇ। 
ਮੰਗਲੌਰ ਦੇ ਅਧਿਕਾਰੀ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਵਿਧਾਇਕ ਦੇ ਲੋਕਾਂ ਨੇ ਜਦੋਂ ਦੁਕਾਨ ''ਚ ਰੱਖੀਆਂ ਚੀਜ਼ਾਂ ਚੁੱਕ ਕੇ ਬਾਹਰ ਸੁੱਟੀਆਂ, ਤਾਂ ਉਸ ਦੌਰਾਨ ਅੰਦਰ ਰੱਖੀ ਇਕ ਪਵਿੱਤਰ ਕਿਤਾਬ ਦਾ ਅਪਮਾਨ ਹੋਇਆ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ।
ਜ਼ਿਲਾ ਅਧਿਕਾਰੀ ਹਰਬੰਸ ਚੁੰਗ ਸਥਿਤੀ ਕੰਟਰੋਲ ਕਰਨ ਲਈ ਪੁਲਸ ਫੋਰਸ ਨਾਲ ਮੌਕੇ ''ਤੇ ਪੁੱਜੇ। ਸਿੰਘ ਨੇ ਦੱਸਿਆ ਕਿ ਸਥਿਤੀ ਤਣਾਅਪੂਰਨ ਪਰ ਕੰਟਰੋਲ ਵਿਚ ਹੈ। ਜ਼ਿਲਾ ਅਧਿਕਾਰੀ ਅਜੇ ਵੀ ਖੇਤਰ ਵਿਚ ਮੌਜੂਦ ਹਨ। ਓਧਰ ਮੁੱਖ ਮੰਤਰੀ ਹਰੀਸ਼ ਰਾਵਤ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਨੂੰ ਸ਼ਰਾਰਤੀ ਤੱਤਾਂ ਦਾ ਕੰਮ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।


Tanu

News Editor

Related News