ਮੱਧ ਪ੍ਰਦੇਸ਼ ''ਚ 8935.61 ਕਰੋੜ ਰੁਪਏ ਦਾ ਹੋਇਆ ਟੈਂਡਰਿੰਗ ਘਪਲਾ : ਕਾਂਗਰਸ

11/15/2018 12:34:03 AM

ਇੰਦੌਰ – ਮੱਧ ਪ੍ਰਦੇਸ਼ ਦੇ ਈ-ਟੈਂਡਰਿੰਗ ਘਪਲੇ 'ਚ 8935.61 ਕਰੋੜ ਰੁਪਏ ਦੀ ਗੜਬੜ ਹੋਣ ਦਾ ਦੋਸ਼ ਲਾਉਂਦੇ ਹੋਏ ਕਾਂਗਰਸ ਨੇ ਬੁੱਧਵਾਰ ਕਿਹਾ ਕਿ 28 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਰਾਹੀਂ ਸੂਬੇ ਦੀ ਸੱਤਾ 'ਚ ਆਉਣ 'ਤੇ ਉਹ ਕਥਿਤ ਭ੍ਰਿਸ਼ਟਾਚਾਰ ਦੇ ਇਸ ਬਹੁ-ਪੱਧਰੀ ਮਾਮਲੇ ਦੀ ਜਾਂਚ ਕਰਵਾਏਗੀ।
ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕੋਲ ਉਕਤ ਘਪਲੇ ਦੇ ਦਸਤਾਵੇਜ਼ ਹਨ। ਉਸ ਅਧੀਨ ਵੱਖ-ਵੱਖ ਨਿੱਜੀ ਕੰਪਨੀਆਂ ਨੂੰ ਸਿੰਚਾਈ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੀਆਂ ਅਹਿਮ ਯੋਜਨਾਵਾਂ ਦੇ ਕੁਲ 8935.61 ਕਰੋੜ ਰੁਪਏ ਦੇ ਠੇਕੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜਾਂਚ ਕਰਵਾਉਣ 'ਤੇ ਇਹ ਘਪਲਾ 50,000 ਕਰੋੜ ਰੁਪਏ ਨੂੰ ਵੀ ਪਾਰ ਕਰ ਸਕਦਾ ਹੈ। ਇਸ ਘਪਲੇ 'ਚ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਚੀਫ ਸੈਕਟਰੀ ਬਸੰਤ ਪ੍ਰਤਾਪ ਸਿੰਘ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ ਹੈ। ਇਸ ਕਾਰਨ ਕਾਂਗਰਸ ਨੂੰ ਡਰ ਹੈ ਕਿ ਮਾਮਲੇ ਨਾਲ ਜੁੜੀ ਕੰਪਿਊਟਰ ਦੀ ਹਾਰਡ ਡਿਸਕ ਅਤੇ ਹੋਰ ਸਬੂਤ ਨਸ਼ਟ ਕੀਤੇ ਜਾ ਸਕਦੇ ਹਨ।


Related News