ਦੇਵੀ ਭਗਵਤੀ ਸੁਫ਼ਨੇ ''ਚ ਆਈ ਸੀ.... ਬਾਬਾ ਨੇ ਗਲੇਸ਼ੀਅਰ ''ਤੇ ਕੁੰਡ ਨੂੰ ਬਣਾ ਦਿੱਤਾ ਸਵੀਮਿੰਗ ਪੂਲ

Tuesday, Jul 16, 2024 - 11:43 AM (IST)

ਬਾਗੇਸ਼ਵਰ- ਉੱਤਰਾਖੰਡ ਦੇ ਬਾਗੇਸ਼ਵਰ 'ਚ ਸੁੰਦਰਧੁੰਗਾ ਗਲੇਸ਼ੀਅਰ 'ਤੇ ਮੰਦਰ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਕ ਬਾਬਾ ਨੇ ਗਲੇਸ਼ੀਅਰ 'ਤੇ ਚੋਰੀ-ਚੋਰੀ ਮੰਦਰ ਬਣਾ ਦਿੱਤਾ। ਇਸ ਬਾਬਾ ਦਾ ਨਾਂ ਯੋਗੀ ਚੈਤਨਯ ਆਕਾਸ਼ ਹੈ ਅਤੇ ਉਸ ਦਾ ਦਾਅਵਾ ਹੈ ਕਿ ਦੇਵੀ ਭਗਵਤੀ ਉਸ ਦੇ ਸੁਫ਼ਨੇ 'ਚ ਆਈ ਸੀ ਅਤੇ ਪਹਾੜਾਂ 'ਤੇ 5,000 ਮੀਟਰ (16,500 ਫੁੱਟ) ਤੋਂ ਵੱਧ ਦੀ ਉੱਚਾਈ 'ਤੇ ਮੰਦਰ ਬਣਾਉਣ ਦਾ ਆਦੇਸ਼ ਦਿੱਤਾ ਸੀ। ਸਥਾਨਕ ਲੋਕ ਇਸ ਬਾਬਾ ਅਤੇ ਮੰਦਰ ਦੇ ਵਿਰੋਧ 'ਚ ਉਤਰ ਆਏ ਹਨ। ਇਕ ਪਿੰਡ ਵਾਸੀ ਮਹੇਂਦਰ ਸਿੰਘ ਧਾਮੀ ਨੇ ਕਿਹਾ ਕਿ ਬਾਬਾ ਨੇ ਪਿੰਡ ਵਾਸੀਆਂ ਨੂੰ ਇਸ ਮੰਦਰ ਨਿਰਮਾਣ ਲਈ ਦਾਅਵਿਆਂ ਰਾਹੀਂ ਰਾਜ਼ੀ ਕੀਤਾ। ਉਸ ਨੇ ਕਿਹਾ ਕਿ ਦੇਵੀ ਭਗਵਤੀ ਉਸ ਦੇ ਸੁਫ਼ਨੇ 'ਚ ਆਈ ਅਤੇ ਉਸ ਨੂੰ ਦੇਵੀ ਕੁੰਡ 'ਚ ਮੰਦਰ ਬਣਾਉਣ ਦਾ ਨਿਰਦੇਸ਼ ਦਿੱਤਾ। ਤੀਰਥ ਯਾਤਰੀਆਂ ਅਤੇ ਸਥਾਨਕ ਲੋਕਾਂ ਲਈ ਇਕ ਪਵਿੱਤਰ ਸਥਾਨ, ਕੁੰਡ ਨੂੰ ਇਸ ਆਦਮੀ ਨੇ ਵਿਹਾਰਕ ਰੂਪ ਨਾਲ ਇਕ ਸਵੀਮਿੰਗ ਪੂਲ 'ਚ ਬਦਲ ਦਿੱਤਾ ਹੈ। ਉਸ ਨੂੰ ਹਮੇਸ਼ਾ ਇੱਥੇ ਨਹਾਉਂਦੇ ਦੇਖਿਆ ਜਾ ਸਕਦਾ ਹੈ। ਇਹ ਅਪਵਿੱਤਰਤਾ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਇਸ ਨੂੰ ਲੈ ਕੇ ਸਥਾਨਕ ਲੋਕਾਂ 'ਚ ਗੁੱਸਾ ਵਧ ਰਿਹਾ ਹੈ।

ਇਕ ਹੋਰ ਸਥਾਨਕ ਵਾਸੀ ਪ੍ਰਕਾਸ਼ ਕੁਮਾਰ ਨੇ ਕਿਹਾ ਕਿ ਇਹ ਈਸ਼ਨਿੰਦਾ ਹੈ। ਸਦੀਆਂ ਤੋਂ ਸਾਡੇ ਦੇਵਤਾ ਹਰ 12 ਸਾਲ 'ਚ ਨੰਦਾ ਰਾਜ ਯਾਤਰਾ ਦੌਰਾਨ ਕੁੰਡ ਦਾ ਦੌਰਾ ਕਰਦੇ ਹਨ। ਹੁਣ ਇਸ ਬਾਬਾ ਨੇ ਪਿੰਡ ਵਾਸੀਆਂ ਨੂੰ ਗੁੰਮਰਾਹ ਕੀਤਾ ਹੈ। ਸਾਡੀਆਂ ਪਰੰਪਰਾਵਾਂ ਖ਼ਿਲਾਫ਼ ਇਸ ਮੰਦਰ ਦੀ ਸਥਾਪਨਾ ਕੀਤੀ ਹੈ। ਸਥਾਨਕ ਪ੍ਰਸ਼ਾਸਨ ਨੇ ਹੁਣ ਇਸ ਨਿਰਮਾਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਪਕੋਟ ਦੇ ਉਪ-ਮੰਡਲ ਮੈਜਿਸਟ੍ਰੇਟ ਅਨੁਰਾਗ ਆਰੀਆ ਨੇ ਕਿਹਾ ਕਿ ਜੰਗਲਾਤ ਵਿਭਾਗ, ਪੁਲਸ ਅਤੇ ਮਾਲੀਆ ਦਫ਼ਤਰ ਦੀ ਇਕ ਟੀਮ ਜਲਦੀ ਹੀ ਦੇਵੀ ਕੁੰਡ ਦਾ ਦੌਰਾ ਕਰੇਗੀ ਅਤੇ ਕਬਜ਼ਾ ਹਟਾਏਗੀ। ਅਨੁਰਾਗ ਆਰੀਆ ਨੇ ਕਿਹਾ ਕਿ ਯੋਗੀ ਚੈਤਨਯ ਖ਼ਿਲਾਫ਼ ਉੱਚਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਮੁੱਦੇ ਬਾਰੇ ਹਾਲ ਹੀ 'ਚ ਪਤਾ ਲੱਗਾ। ਗਲੇਸ਼ੀਅਰ ਰੇਂਜ ਦੇ ਰੇਂਜਰ ਐੱਨ.ਡੀ. ਪਾਂਡੇ ਨੇ ਕਿਹਾ ਕਿ ਸਾਨੂੰ ਇਸ (ਮੰਦਰ ਦੇ ਨਿਰਮਾਣ) ਬਾਰੇ ਸੂਚਨਾ ਮਿਲੀ ਹੈ। ਸਥਾਨ 'ਤੇ ਸਥਿਤੀ ਦੀ ਮੁਲਾਂਕਣ ਕਰਨ ਲਈ ਇਕ ਟੀਮ ਭੇਜੀ ਜਾ ਰਹੀ ਹੈ। ਗਲੇਸ਼ੀਅਰ ਟਾਪ 'ਤੇ ਮੰਦਰ ਨਿਰਮਾਣ ਨੇ ਖੁਫੀਆ ਅਤੇ ਪਰਿਵਰਤਨ ਅਸਫ਼ਲਤਾਵਾਂ ਨੂੰ ਵੀ ਧਿਆਨ 'ਚ ਲਿਆਂਦਾ ਹੈ। ਖ਼ਾਸ ਕਰ ਕੇ ਜਦੋਂ ਰਾਜ ਸੰਵੇਦਨਸ਼ੀਲ ਖੇਤਰਾਂ 'ਚ ਵੱਡੇ ਪੈਮਾਨੇ 'ਤੇ ਕਬਜ਼ਾ ਵਿਰੋਧੀ ਮੁਹਿੰਮ ਚਲਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News