ਮੰਦਰ ''ਚ ਹਿੰਦੂ ਪਤਨੀ ਦੇ ਅੰਤਿਮ ਸੰਸਕਾਰ ਦੀ ਪੂਜਾ ਕਰਨ ਤੋਂ ਰੋਕਿਆ ਮੁਸਲਿਮ ਪਤੀ ਨੂੰ
Saturday, Aug 11, 2018 - 12:12 PM (IST)

ਨਵੀਂ ਦਿੱਲੀ— ਦਿੱਲੀ ਵਿਚ ਇਕ ਮੁਸਲਿਮ ਪਤੀ ਆਪਣੀ ਹਿੰਦੂ ਪਤਨੀ ਦੇ ਅੰਤਿਮ ਸੰਸਕਾਰ ਦੀ ਪੂਜਾ ਮੰਦਿਰ ਵਿਚ ਕਰਵਾਉਣਾ ਚਾਹੁੰਦਾ ਸੀ ਪਰ ਮੰਦਿਰ ਸੁਸਾਇਟੀ ਨੇ ਉਸ ਨੂੰ ਮੰਦਿਰ ਵਿਚ ਜਾਣ ਤੋਂ ਮਨ੍ਹਾ ਕਰ ਦਿੱਤਾ। ਘਟਨਾ ਜਿਸ ਇਲਾਕੇ ਦੀ ਹੈ, ਉਥੇ ਬੰਗਾਲੀ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈ। ਮੁਸਲਿਮ ਨੂੰ ਮੰਦਿਰ ਵਿਚ ਪੂਜਾ ਕਰਨ ਦੇਣ ਦੇ ਪਿੱਛੇ ਸੋਸਾਇਟੀ ਦੇ ਲੋਕਾਂ ਦਾ ਕਹਿਣਾ ਸੀ ਕਿ ਔਰਤ ਵਲੋਂ ਮੁਸਲਿਮ ਵਿਅਕਤੀ ਨਾਲ ਵਿਆਹ ਕਰਨ ਤੋਂ ਬਾਅਦ ਉਹ ਹਿੰਦੂ ਨਹੀਂ ਰਹਿ ਗਈ ਸੀ ਕਿਉਂਕਿ ਉਸ ਨੇ ਆਪਣੇ ਧਰਮ ਨੂੰ ਅਹਿਮੀਅਤ ਨਹੀਂ ਦਿੱਤੀ।
ਕੋਲਕਾਤਾ ਦੇ ਰਹਿਣ ਵਾਲੇ ਇਮਤਿਆਜੁਰ ਰਹਿਮਾਨ ਦੀ ਪਤਨੀ ਨਿਵੇਦਿਤਾ ਦੀ ਲੰਬੀ ਬੀਮਾਰੀ ਤੋਂ ਬਾਅਦ ਦਿੱਲੀ ਵਿਚ ਮੌਤ ਹੋ ਗਈ ਸੀ। 20 ਸਾਲ ਪਹਿਲਾਂ ਦੋਵਾਂ ਨੇ ਵਿਆਹ ਸਪੈਸ਼ਲ ਮੈਰਿਜ ਐਕਟ ਮੁਤਾਬਕ ਕਰਵਾਇਆ ਸੀ। ਇਸ ਕਾਨੂੰਨ ਵਿਚ ਵੱਖਰੇ-ਵੱਖਰੇ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਜੋੜਿਆਂ ਨੂੰ ਆਪਣੇ-ਆਪਣੇ ਧਰਮ ਵਿਚ ਆਸਥਾ ਰੱਖਣ ਦੀ ਆਜ਼ਾਦੀ ਹੁੰਦੀ ਹੈ। ਇਮਤਿਆਜੁਰ ਨੇ ਦੱਸਿਆ ਕਿ ਉਸ ਨੇ ਕਾਲੀ ਮੰਦਿਰ ਸੋਸਾਇਟੀ ਵਿਚ 12 ਅਗਸਤ ਨੂੰ ਸਲਾਟ ਬੁੱਕ ਕਰਵਾਇਆ ਸੀ। ਇਸ ਦੇ ਲਈ 6 ਅਗਸਤ ਨੂੰ 1300 ਰੁਪਏ ਵੀ ਦਿੱਤੇ ਸਨ ਪਰ ਬਾਅਦ ਵਿਚ ਉਸ ਦੀ ਬੁਕਿੰਗ ਰੱਦ ਕਰ ਦਿੱਤੀ ਗਈ।