ਮਹਾਰਾਸ਼ਟਰ ਵਿਚ ਤੇਲੰਗਾਨਾ ਦੀ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ
Monday, Aug 11, 2025 - 09:38 PM (IST)

ਛਤਰਪਤੀ ਸੰਭਾਜੀਨਗਰ, (ਭਾਸ਼ਾ)- ਮਹਾਰਾਸ਼ਟਰ ਦੇ ਬੀੜ ਜ਼ਿਲੇ ਵਿਚ ਤੇਲੰਗਾਨਾ ਦੀ 20 ਸਾਲਾ ਕੁੜੀ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ 4 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਪਰਲੀ ਰੇਲਵੇ ਸਟੇਸ਼ਨ ’ਤੇ ਇਹ ਕੁੜੀ ਇਕੱਲੀ ਨਜ਼ਰ ਆਈ, ਜਿਸ ਤੋਂ ਬਾਅਦ ਇਕ ਮੁਲਜ਼ਮ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਲਿਆ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ (ਨੌਜਵਾਨ) ਕੁੜੀ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਇਕ ਟੀਨ ਸ਼ੈੱਡ ’ਚ ਲੈ ਗਿਆ, ਜਿੱਥੇ 3 ਹੋਰ ਵਿਅਕਤੀ ਵੀ ਉਸ ਨਾਲ ਆ ਗਏ। ਤਿੰਨਾਂ ਨੇ ਦੇਰ ਰਾਤ ਕੁੜੀ ਨਾਲ ਜਬਰ-ਜ਼ਨਾਹ ਕੀਤਾ, ਜਦਕਿ ਚੌਥੇ ਨੇ ਉਨ੍ਹਾਂ ਦੀ ਮਦਦ ਕੀਤੀ।