ਦੋ ਕਾਰਾਂ ਵਿਚਾਲੇ ਵਾਪਰੇ ਹਾਦਸੇ ਵਿਚ ਤਿੰਨ ਜ਼ਖਮੀ, ਬੁਰੀ ਤਰ੍ਹਾਂ ਨੁਕਸਾਨੀ ਕਾਰ
Tuesday, May 05, 2026 - 05:41 PM (IST)
ਕਾਠਗੜ੍ਹ (ਰਾਜੇਸ਼ ਸ਼ਰਮਾ) : ਚੰਡੀਗੜ੍ਹ ਨਵਾਂ ਸ਼ਹਿਰ ਹਾਈਵੇ ਮਾਰਗ ਪਿੰਡ ਰੈਲਮਾਜਰਾ ਦੇ ਨਜ਼ਦੀਕ ਦੋ ਕਾਰਾਂ ਵਿਚਾਲੇ ਵਾਪਰੇ ਹਾਦਸੇ ਵਿਚ ਤਿੰਨ ਸਵਾਰਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ. ਟੀਮ ਦੇ ਇੰਚਾਰਜ ਏ. ਐੱਸ. ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਕੰਟਰੋਲ ਰੂਮ ਨਵਾਂਸ਼ਹਿਰ ਤੋਂ ਜਿਵੇਂ ਹੀ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੀ ਟੀਮ ਸਮੇਤ ਮੌਕੇ ''ਤੇ ਪਹੁੰਚੇ ਅਤੇ ਦੇਖਿਆ ਕਿ ਇਕ ਐਕਸ ਯੂ ਵੀ ਕਾਰ ਬਲਾਚੌਰ ਤੋਂ ਰੋਪੜ ਸਾਈਡ ਨੂੰ ਜਾ ਰਹੀ ਸੀ ਜਿਸ ਨੂੰ ਪੁਨੀਤ ਵਿੱਜ ਪੁੱਤਰ ਤਰਸੇਮ ਲਾਲ ਵਾਸੀ ਨਿਊ ਵਿਜੇ ਨਗਰ ਚਲਾ ਰਿਹਾ ਤੇ ਉਸ ਦੇ ਨਾਲ ਪਤਨੀ ਅਤੇ ਬੇਟਾ ਬੇਟੀ ਕਾਰ ਵਿਚ ਸਵਾਰ ਸਨ, ਜਦੋਂ ਇਹ ਕਾਰ ਰੈਲਮਾਜਰਾ ਨਜ਼ਦੀਕ ਪਹੁੰਚੀ ਤਾਂ ਇਸ ਦੇ ਪਿੱਛੇ ਆ ਰਹੀ ਇਕ ਇੰਡੀਕਾ ਕਾਰ ਦੇ ਚਾਲਕ ਨੇ ਅੱਗੇ ਜਾ ਰਹੀ ਐਕਸ. ਯੂ. ਵੀ ਕਾਰ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਐਕਸ ਯੂ ਵੀ ਕਾਰ ਬੈਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਜਾ ਟਕਰਾਈ ਅਤੇ ਉਸ ਤੋਂ ਬਾਅਦ ਲੱਗੇ ਲਾਈਟ ਵਾਲੇ ਖੰਭੇ ਨਾਲ ਟਕਰਾਉਂਦੀ ਹੋਈ ਕਈ ਪਲਟੀਆਂ ਖਾਂਦੀ ਦੂਸਰੀ ਸਾਈਡ ਜਾ ਡਿੱਗੀ।
ਇਸ ਹਾਦਸੇ ਵਿਚ ਐਕਸ ਯੂ ਵੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਉਸ ਵਿਚ ਸਵਾਰ ਪਤੀ-ਪਤਨੀ ਅਤੇ ਬੇਟੀ ਜ਼ਖਮੀ ਹੋ ਗਏ ਜਦਕਿ ਉਨ੍ਹਾਂ ਦੇ ਨਾਲ ਬੈਠਾ ਉਨ੍ਹਾਂ ਦਾ ਬੇਟੇ ਦਾ ਵਾਲ-ਵਾਲ ਬਚਾਅ ਹੋ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਹਾਦਸੇ ਤੋਂ ਬਾਅਦ ਇੰਡੀਕਾ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
