ਪ੍ਰੇਮੀ ਨਾਲ ਵਿਆਹ ਦੀ ਜਿੱਦ ''ਚ ਮੋਬਾਈਲ ਟਾਵਰ ''ਤੇ ਚੜ੍ਹੀ ਕੁੜੀ

Saturday, May 02, 2026 - 12:12 PM (IST)

ਪ੍ਰੇਮੀ ਨਾਲ ਵਿਆਹ ਦੀ ਜਿੱਦ ''ਚ ਮੋਬਾਈਲ ਟਾਵਰ ''ਤੇ ਚੜ੍ਹੀ ਕੁੜੀ

ਮਊ- ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ 'ਚ ਪ੍ਰੇਮੀ ਨਾਲ ਵਿਆਹ ਦੀ ਜਿੱਦ ਨੂੰ ਲੈ ਕੇ ਇਕ ਕੁੜੀ ਦੇ ਮੋਬਾਈਲ ਟਾਵਰ 'ਤੇ ਚੜ੍ਹਨ ਨਾਲ ਸ਼ਨੀਵਾਰ ਸਵੇਰੇ ਹੜਕੰਪ ਮਚ ਗਿਆ। ਪੁਲਸ ਨੇ ਕਾਫ਼ੀ ਕੋਸ਼ਿਸ਼ ਮਗਰੋਂ ਕੁੜੀ ਨੂੰ ਸਹੀ ਸਲਾਮਤ ਹੇਠਾਂ ਉਤਾਰ ਲਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਘੋਸੀ ਕੋਤਵਾਲੀ ਖੇਤਰ ਦੇ ਲਖਨੀ ਮੁਬਾਰਕਪੁਰ ਪਿੰਡ 'ਚ ਸਨੀਵਾਰ ਸਵੇਰੇ ਗੁਆਂਢੀ ਪਿੰਡ ਮਾਨਿਕਪੁਰ ਦੀ ਇਕ ਕੁੜੀ ਮੋਬਾਈਲ ਟਾਵਰ 'ਤੇ ਚੜ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਦਾ ਲਖਨੀ ਮੁਬਾਰਕਪੁਰ ਵਾਸੀ ਇਕ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ ਦੋਵਾਂ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਲਈ ਤਿਆਰ ਨਹੀਂ ਸਨ। ਉੱਥੇ ਹੀ ਨੌਜਵਾਨ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ ਸੀ, ਜਿਸ ਕਾਰਨ ਦੁਖੀ ਹੋ ਕੇ ਕੁੜੀ ਨੇ ਇਹ ਕਦਮ ਚੁੱਕਿਆ।

ਸਵੇਰੇ ਸੈਰ ਲਈ ਨਿਕਲੇ ਪਿੰਡ ਵਾਸੀਆਂ ਨੇ ਜਦੋਂ ਕੁੜੀ ਨੂੰ ਟਾਵਰ 'ਤੇ ਦੇਖਿਆ ਤਾਂ ਤੁਰੰਤ ਡਾਇਲ 112 'ਤੇ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਖੇਤਰ ਅਧਿਕਾਰੀ ਘੋਸੀ ਜਿਤੇਂਦਰ ਸਿੰਘ ਦੀ ਅਗਵਾਈ 'ਚ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ। ਇਸ ਦੌਰਾਨ ਕੁੜੀ ਆਪਣੇ ਪ੍ਰੇਮੀ ਅਤੇ ਪਰਿਵਾਰ ਵਾਲਿਆਂ ਨੂੰ ਮੌਕੇ 'ਤੇ ਬੁਲਾਉਣ ਦੀ ਜਿੱਦ 'ਤੇ ਅੜੀ ਰਹੀ। ਪੁਲਸ ਨੇ ਕੁੜੀ ਦੀ ਮੰਗ 'ਤੇ ਸੰਬੰਧਤ ਲੋਕਾਂ ਨੂੰ ਮੌਕੇ 'ਤੇ ਬੁਲਾਇਆ ਅਤੇ ਕਾਫ਼ੀ ਸਮਝਾਉਣ ਤੋਂ ਬਾਅਦ ਉਸ ਸੁਰੱਖਿਅਤ ਹੇਠਾਂ ਉਤਾਰ ਲਿਆ। ਘਟਨਾ ਦੌਰਾਨ ਮੌਕੇ 'ਤੇ ਪਿੰਡ ਵਾਸੀਆਂ ਦੀ ਭੀੜ ਜੁਟੀ ਰਹੀ। ਪੁਲਸ ਅਨੁਸਾਰ ਫਿਲਹਾਲ ਦੋਵਾਂ ਪੱਖਾਂ ਵਿਚਾਲੇ ਗੱਲਬਾਤ ਕਰ ਕੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News