ਸ਼੍ਰੀਲੰਕਾ ’ਚ ਸਮੂਹਿਕ ਕਬਰਗਾਹ ਦੀ ਖੋਦਾਈ ਦੌਰਾਨ 249 ਲਾਸ਼ਾਂ ਬਰਾਮਦ

Wednesday, May 06, 2026 - 11:48 PM (IST)

ਸ਼੍ਰੀਲੰਕਾ ’ਚ ਸਮੂਹਿਕ ਕਬਰਗਾਹ ਦੀ ਖੋਦਾਈ ਦੌਰਾਨ 249 ਲਾਸ਼ਾਂ ਬਰਾਮਦ

ਕੋਲੰਬੋ, (ਭਾਸ਼ਾ)– ਸ਼੍ਰੀਲੰਕਾ ਦੇ ਜਾਫਨਾ ਨੇੜੇ ਚੇਮਨੀ ਖੇਤਰ ਵਿਚ ਚੱਲ ਰਹੀ ਸਮੂਹਿਕ ਕਬਰਗਾਹ ਦੀ ਖੋਦਾਈ ਦੌਰਾਨ ਹੁਣ ਤੱਕ 249 ਪਿੰਜਰ ਤੇ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਖੋਦਾਈ ਦੇ ਤੀਜੇ ਪੜਾਅ ਵਿਚ ਇਹ ਗਿਣਤੀ ਵਧ ਕੇ ਸਾਹਮਣੇ ਆਈ ਹੈ।

ਮਨੁੱਖੀ ਅਧਿਕਾਰ ਮਾਮਲਿਆਂ ਦੀ ਵਕੀਲ ਰਨੀਥਾ ਗਿਆਨਰਾਜਾ ਅਨੁਸਾਰ ਮੰਗਲਵਾਰ ਤੱਕ ਖੋਦਾਈ ਵਿਚ 9 ਹੋਰ ਪਿੰਜਰ ਮਿਲੇ ਹਨ, ਜਿਸ ਨਾਲ ਕੁੱਲ ਗਿਣਤੀ 249 ਹੋ ਗਈ ਹੈ। ਇਸ ਦੇ ਨਾਲ ਹੀ ਕੁਝ ਸਿੱਕੇ ਅਤੇ ਇਕ ਗਹਿਣੇ ਵਰਗਾ ਟੁਕੜਾ ਵੀ ਬਰਾਮਦ ਹੋਇਆ ਹੈ।

ਇਹ ਖੇਤਰ 1990 ਦੇ ਦਹਾਕੇ ਵਿਚ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ (ਲਿੱਟੇ) ਅਤੇ ਸਰਕਾਰੀ ਫ਼ੌਜਾਂ ਵਿਚਾਲੇ ਹੋਏ ਸੰਘਰਸ਼ ਦੌਰਾਨ ਕਾਫੀ ਚਰਚਾ ਵਿਚ ਰਿਹਾ ਸੀ।

ਅਦਾਲਤ ਦੇ ਹੁਕਮਾਂ ਤੋਂ ਬਾਅਦ 7 ਮਹੀਨਿਆਂ ਤੋਂ ਰੁਕੀ ਹੋਈ ਖੋਦਾਈ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੂਜੇ ਪੜਾਅ ਵਿਚ 240 ਪਿੰਜਰ ਮਿਲੇ ਸਨ, ਜਦੋਂਕਿ ਪਹਿਲੇ ਪੜਾਅ ਵਿਚ ਵੀ ਕਈ ਅਵਸ਼ੇਸ਼ ਸਾਹਮਣੇ ਆਏ ਸਨ।


author

Rakesh

Content Editor

Related News