ਸ਼੍ਰੀਲੰਕਾ ''ਚ ਸਮੂਹਿਕ ਕਬਰ ਦੀ ਖੁਦਾਈ ਮੁੜ ਹੋਈ ਸ਼ੁਰੂ ! ਹੁਣ ਤੱਕ 240 ਕੰਕਾਲਾਂ ਦੇ ਅਵਸ਼ੇਸ਼ ਬਰਾਮਦ

Thursday, Apr 30, 2026 - 11:07 AM (IST)

ਸ਼੍ਰੀਲੰਕਾ ''ਚ ਸਮੂਹਿਕ ਕਬਰ ਦੀ ਖੁਦਾਈ ਮੁੜ ਹੋਈ ਸ਼ੁਰੂ ! ਹੁਣ ਤੱਕ 240 ਕੰਕਾਲਾਂ ਦੇ ਅਵਸ਼ੇਸ਼ ਬਰਾਮਦ

ਇੰਟਰਨੈਸ਼ਨਲ ਡੈਸਕ- ਸ਼੍ਰੀਲੰਕਾ ਦੀ ਇਕ ਅਦਾਲਤ ਨੇ ਚੇਮਾਨੀ ਸਥਿਤ ਸਮੂਹਿਕ ਕਬਰ ਦੀ ਖੁਦਾਈ ਦਾ ਕੰਮ ਮੁੜ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਹ ਸਥਾਨ 1990 ਦੇ ਦਹਾਕੇ ਵਿਚ ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲ ਈਲਮ ਅਤੇ ਸਰਕਾਰੀ ਸੁਰੱਖਿਆ ਫੋਰਸਾਂ ਵਿਚਾਲੇ ਹੋਏ ਸੰਘਰਸ਼ ਦੌਰਾਨ ਚਰਚਾ ਵਿਚ ਆਇਆ ਸੀ। ਜਾਫਨਾ ਮੈਜਿਸਟ੍ਰੇਟ ਕੋਰਟ ਨੂੰ ਮੰਗਲਵਾਰ ਨੂੰ ਦੱਸਿਆ ਗਿਆ ਕਿ ਖੁਦਾਈ ਦੇ ਕੰਮ ਲਈ 21 ਲੱਖ ਸ਼੍ਰੀਲੰਕਾਈ ਰੁਪਏ ਦੀ ਰਾਸ਼ੀ ਉਪਲੱਬਧ ਕਰਵਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ ਰੁਕਿਆ ਹੋਇਆ ਕੰਮ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਨਿਆਂ ਮੰਤਰਾਲੇ ਵੱਲੋਂ ਫੰਡ ਜਾਰੀ ਕਰਨ ਵਿਚ ਦੇਰੀ ਕਾਰਨ ਪਿਛਲੇ ਸਾਲ ਸਤੰਬਰ ਵਿਚ ਖੁਦਾਈ ਰੋਕ ਦਿੱਤੀ ਗਈ ਸੀ।

ਅਦਾਲਤ ਨੇ ਯੂਰਪੀਅਨ ਯੂਨੀਅਨ ਸਮੇਤ ਫਰਾਂਸ, ਜਰਮਨੀ, ਇਟਲੀ ਅਤੇ ਰੋਮਾਨੀਆ ਦੇ ਡਿਪਲੋਮੈਟ ਪ੍ਰਤੀਨਿਧੀਆਂ ਨੂੰ ਖੁਦਾਈ ਵਾਲੀ ਥਾਂ ’ਤੇ ਨਿਰੀਖਣ ਲਈ ਹਾਜ਼ਰ ਰਹਿਣ ਦੀ ਇਜਾਜ਼ਤ ਦਿੱਤੀ ਹੈ। ਦੱਸਿਆ ਗਿਆ ਹੈ ਕਿ ਖੁਦਾਈ ਦੇ ਪਹਿਲੇ ਪੜਾਅ ਦੇ 45 ਦਿਨਾਂ ਦੇ ਅੰਦਰ ਹੀ 240 ਕੰਕਾਲਾਂ ਦੇ ਅਵਸ਼ੇਸ਼ ਬਰਾਮਦ ਕੀਤੇ ਜਾ ਚੁੱਕੇ ਸਨ। ਇਸ ਤੋਂ ਇਲਾਵਾ 14 ਹੱਡੀਆਂ ਦੇ ਢੇਰ, ਬੱਚਿਆਂ ਦੇ ਦੁੱਧ ਦੀਆਂ ਬੋਤਲਾਂ, ਇਕ ਗੁੱਡੀ, ਖਿਡੌਣੇ, ਬੱਚਿਆਂ ਦੇ ਬੈਗ ਅਤੇ ਜੁੱਤੀਆਂ ਵਰਗੀਆਂ ਵਸਤਾਂ ਵੀ ਮਿਲੀਆਂ ਸਨ, ਜਿਸ ਨਾਲ ਇਸ ਸਥਾਨ ਦੀ ਸੰਵੇਦਨਸ਼ੀਲਤਾ ਹੋਰ ਵੀ ਵੱਧ ਗਈ ਹੈ।

ਇਹ ਵੀ ਪੜ੍ਹੋ- 'ਜੇ ਇਰਾਨ ਨੇ ਪ੍ਰਮਾਣੂ ਹਥਿਆਰ ਬਣਾ ਲਏ ਤਾਂ ਪੂਰੀ ਦੁਨੀਆ ਹੀ..!' ਤਣਾਅ ਵਿਚਾਲੇ ਟਰੰਪ ਨੇ ਦੇ'ਤੀ ਵੱਡੀ ਚਿਤਾਵਨੀ

ਨਿਆਇਕ ਮੈਡੀਕਲ ਅਫ਼ਸਰ ਦੀ ਰਿਪੋਰਟ ਅਨੁਸਾਰ, ਖੁਦਾਈ ਦਾ ਕੰਮ 8 ਹਫ਼ਤਿਆਂ ਵਿਚ ਪੂਰਾ ਕੀਤਾ ਜਾਣਾ ਸੀ। ਜ਼ਿਕਰਯੋਗ ਹੈ ਕਿ 13 ਫਰਵਰੀ 2025 ਨੂੰ ਨਿਯਮਤ ਵਿਕਾਸ ਕਾਰਜਾਂ ਦੌਰਾਨ ਇੱਥੇ ਕੰਕਾਲਾਂ ਦੇ ਅਵਸ਼ੇਸ਼ ਮਿਲੇ ਸਨ, ਜਿਸ ਤੋਂ ਬਾਅਦ ਅਦਾਲਤ ਨੇ ਨਿਆਇਕ ਜਾਂਚ ਦੇ ਹੁਕਮ ਦਿੱਤੇ ਅਤੇ 15 ਮਈ ਨੂੰ ਨਿਗਰਾਨੀ ਹੇਠ ਖੁਦਾਈ ਸ਼ੁਰੂ ਕੀਤੀ ਗਈ ਸੀ। ਚੇਮਾਨੀ ਖੇਤਰ 1998 ਵਿਚ ਵੀ ਉਸ ਸਮੇਂ ਸੁਰਖੀਆਂ ਵਿਚ ਆਇਆ ਸੀ, ਜਦੋਂ ਸੰਘਰਸ਼ ਦੇ ਸਿਖਰ ’ਤੇ ਇੱਥੇ ਕਥਿਤ ਸਮੂਹਿਕ ਕਬਰ ਮਿਲਣ ਤੋਂ ਬਾਅਦ ਕਰੀਬ 15 ਕੰਕਾਲ ਬਰਾਮਦ ਕੀਤੇ ਗਏ ਸਨ।

ਇਹ ਵੀ ਪੜ੍ਹੋ- ਲਿਫਾਫਿਆਂ 'ਚ LPG ! ਪਾਕਿਸਤਾਨ 'ਚ ਹੋਇਆ ਬੁਰਾ ਹਾਲ, 'ਤੁਰਦੇ-ਫਿਰਦੇ' ਬੰਬ ਬਣ ਗਏ ਲੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News