ਮਹਾਰਾਸ਼ਟਰ : ਟਾਇਰ ਫਟਣ ਕਾਰਨ ਟ੍ਰੇਲਰ ਨਾਲ ਟਕਰਾਈ ਵੈਨ, ਪੰਜ ਲੋਕਾਂ ਦੀ ਮੌਤ, ਚਾਰ ਜ਼ਖਮੀ

Friday, Apr 24, 2026 - 03:28 PM (IST)

ਮਹਾਰਾਸ਼ਟਰ : ਟਾਇਰ ਫਟਣ ਕਾਰਨ ਟ੍ਰੇਲਰ ਨਾਲ ਟਕਰਾਈ ਵੈਨ, ਪੰਜ ਲੋਕਾਂ ਦੀ ਮੌਤ, ਚਾਰ ਜ਼ਖਮੀ

ਭੰਡਾਰਾ : ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਸੌਂਦਾੜ ਨੇੜੇ ਇੱਕ ਵੈਨ ਦੇ ਟਾਇਰ ਫਟਣ ਤੋਂ ਬਾਅਦ ਕੰਟਰੋਲ ਗੁਆਉਣ ਅਤੇ ਇੱਕ ਟ੍ਰੇਲਰ ਨਾਲ ਟਕਰਾ ਜਾਣ ਕਾਰਨ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਸ ਅਨੁਸਾਰ ਇਹ ਹਾਦਸਾ ਵੀਰਵਾਰ ਰਾਤ ਨੂੰ ਉਸ ਸਮੇਂ ਵਾਪਰਿਆ, ਜਦੋਂ ਕੁਝ ਲੋਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਵੈਨ ਦਾ ਟਾਇਰ ਅਚਾਨਕ ਫਟ ਗਿਆ ਅਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਤੇਜ਼ ਰਫ਼ਤਾਰ ਵੈਨ ਅੱਗੇ ਆ ਰਹੇ ਟ੍ਰੇਲਰ ਨਾਲ ਟਕਰਾ ਗਈ।

ਇਹ ਵੀ ਪੜ੍ਹੋ - ਵੱਡੀ ਵਾਰਦਾਤ: ਘਰ 'ਚ ਵੜ੍ਹ ਗੋਲੀਆਂ ਮਾਰ ਭੁੰਨ੍ਹ 'ਤਾ ਕਾਂਗਰਸੀ ਆਗੂ ਦਾ ਮੁੰਡਾ, ਛੱਤੀਸਗੜ੍ਹ 'ਚ ਸਨਸਨੀ

ਇਸ ਹਾਦਸੇ ਵਿੱਚ ਵੈਨ ਵਿੱਚ ਸਵਾਰ ਚਾਰ ਔਰਤਾਂ ਅਤੇ ਇੱਕ ਆਦਮੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਭੰਡਾਰਾ ਜ਼ਿਲ੍ਹਾ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਇੱਕ ਹੋਰ ਜ਼ਖਮੀ ਵਿਅਕਤੀ ਨੂੰ ਅਢਾਲਾ ਦੇ ਪੇਂਡੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਦੁਰਗਾ ਦੇਵਰਾਮ ਨਾਂਗਰੇ, ਨੈਨਾ ਦੇਵਰਾਮ ਨਾਂਗਰੇ (ਦੋਵੇਂ ਵਾਸੀ ਅਡਿਆਲ), ਸ਼ਵੇਤਾ ਪੁਰਸ਼ੋਤਮ ਨਾਗਰੇ, ਪ੍ਰਭਾਕਰ ਚਾਚੇਕਰ ਅਤੇ ਮੁੰਨੀ ਪ੍ਰਭਾਕਰ ਚਾਚੇਕਰ (ਦੋਵੇਂ ਵਾਸੀ ਵੇਲਟੂਰ) ਵਜੋਂ ਹੋਈ ਹੈ।

ਇਹ ਵੀ ਪੜ੍ਹੋ - DA Hike : ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ DA 'ਚ 2% ਦਾ ਵਾਧਾ, ਸਰਕਾਰ ਨੇ ਕਰ 'ਤਾ ਐਲਾਨ

ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੀ ਪਛਾਣ ਰਕਸ਼ਾ ਖੇਲਾਕਰ, ਸਨੇਹਾ ਗਿਰੀਧਰ ਨੰਨ੍ਹੇ (ਦੋਵੇਂ ਵਾਸੀ ਅਦਿਆਲ), ਸੋਹਮ ਜੋਗੇਸ਼ਵਰ ਗੇਡੇਕਰ (ਵਾਸੀ ਪਿੰਪਲਗਾਓਂ), ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਮੇਸ਼ ਬੋਦਨਲਾਲ ਸੋਨਾਵਣੇ (ਵਾਸੀ ਖੈਰਲਾਂਜੀ, ਬਾਲਾਘਾਟ), ਜਿਨ੍ਹਾਂ ਨੂੰ ਵਡਲਾ ਦੇ ਪੇਂਡੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਨਿਵਾਸੀ ਅਤੇ ਪੁਲਸ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ - ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਹਾਈਕਰੋਟ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News