ਬਾਰਿਸ਼ ਕਾਰਨ ਤੇਲੰਗਾਨਾ ਨੂੰ ਹੋਇਆ 5000 ਕਰੋੜ ਦਾ ਨੁਕਸਾਨ : ਮੁੱਖ ਮੰਤਰੀ

Thursday, Oct 15, 2020 - 07:04 PM (IST)

ਹੈਦਰਾਬਾਦ - ਤੇਲੰਗਾਨਾ 'ਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚੱਲਦੇ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਸਮੇਤ ਕਈ ਇਲਾਕੇ ਹੜ੍ਹ ਦੀ ਚਪੇਟ 'ਚ ਆ ਗਏ ਹਨ। ਇੱਥੇ ਭਾਰੀ ਬਾਰਿਸ਼ ਕਾਰਨ ਸੜਕਾਂ 'ਚ ਪਾਣੀ ਭਰ ਗਿਆ ਹਨ। ਹੁਣ ਤੱਕ ਬਾਰਿਸ਼ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ 'ਚ ਕੁਲ 32 ਲੋਕਾਂ ਦੀ ਮੌਤ ਦੀ ਖ਼ਬਰ ਹੈ। ਉਥੇ ਹੀ ਤੇਲੰਗਾਨਾ ਦੇ ਮੁੱਖ‍ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਹੜ੍ਹ ਦੀ ਵਜ੍ਹਾ ਨਾਲ ਪ੍ਰਦੇਸ਼ ਨੂੰ 5,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਰਾਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਅਤੇ ਹੜ੍ਹ ਦੀ ਸਥਿਤੀ ਤੋਂ ਨਜਿੱਠਣ ਲਈ ਕੇਂਦਰ ਤੋਂ 1,350 ਕਰੋੜ ਰੁਪਏ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਹੈਦਰਾਬਾਦ ਸਮੇਤ ਤੇਲੰਗਾਨਾ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਤੋਂ ਬਾਅਦ ਆਪਣਾ ਭਿਆਨਕ ਰੂਪ ਦਿਖਾਇਆ ਹੈ। ਮੰਗਲਵਾਰ ਨੂੰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਮੌਹਲੇਧਾਰ ਬਾਰਿਸ਼ ਹੋਈ। ਇਸ ਦੌਰਾਨ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਜ਼ਿਆਦਾ ਨੁਕਸਾਨ ਹੋਇਆ। ਉੱਥੇ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ। ਜਿਸ ਤੋਂ ਬਾਅਦ ਫੌਜ ਅਤੇ NDRF ਦੀਆਂ ਟੀਮਾਂ ਨੂੰ ਮਦਦ ਲਈ ਸੱਦਣਾ ਪਿਆ। ਇੱਕ ਰਿਪੋਰਟ ਮੁਤਾਬਕ ਹੁਣ ਤੱਕ ਕਰੀਬ 20 ਲੋਕਾਂ ਦੇ ਮੌਤ ਦੀ ਖਬਰ ਹੈ, ਜਦੋਂ ਕਿ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਹਾਲਾਤ ਨੂੰ ਦੇਖਦੇ ਹੋਏ ਤੇਲੰਗਾਨਾ ਸਰਕਾਰ ਨੇ ਵੀਰਵਾਰ ਤੱਕ ਦੀ ਛੁੱਟੀ ਐਲਾਨ ਕੀਤੀ ਹੈ। ਹੈਦਰਾਬਾਦ 'ਚ ਬਾਰਿਸ਼ ਤੋਂ ਬਾਅਦ ਮਚੀ ਤਬਾਹੀ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸਦੇ ਨਾਲ ਇੱਥੇ ਦੇ ਹਾਲਾਤ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੜਕਾਂ 'ਤੇ ਬੁਰੀ ਤਰ੍ਹਾਂ ਪਾਣੀ ਭਰਿਆ ਹੋਇਆ ਹੈ ਅਤੇ ਲੋਕਾਂ ਨੂੰ ਕਿਸ਼ਤੀ ਦੀ ਮਦਦ ਨਾਲ ਬਚਾਇਆ ਜਾ ਰਿਹਾ ਹੈ। ਕਿਤੇ ਦਰਖ਼ਤ ਦੇ ਹੇਠਾਂ ਗੱਡੀ ਦੱਬੀ ਹੋਈ ਹੈ ਤਾਂ ਕਿਤੇ ਬੱਸ ਪਲਟ ਹੋਈ ਹੈ।


Inder Prajapati

Content Editor

Related News