ਸੜਕ ਹਾਦਸਿਆਂ ਨੇ ਝੰਜੋੜਿਆ ਦਿਲ; ਸਰਕਾਰ ਨੇ ਨਾ ਲਈ ਸਾਰ, ਬਜ਼ੁਰਗ ਜੋੜਾ ਖ਼ੁਦ ਹੀ ਭਰ ਰਿਹੈ ਸੜਕਾਂ ’ਤੇ ਟੋਏ

Monday, Jul 12, 2021 - 12:08 PM (IST)

ਸੜਕ ਹਾਦਸਿਆਂ ਨੇ ਝੰਜੋੜਿਆ ਦਿਲ; ਸਰਕਾਰ ਨੇ ਨਾ ਲਈ ਸਾਰ, ਬਜ਼ੁਰਗ ਜੋੜਾ ਖ਼ੁਦ ਹੀ ਭਰ ਰਿਹੈ ਸੜਕਾਂ ’ਤੇ ਟੋਏ

ਹੈਦਰਾਬਾਦ— ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ’ਚ ਇਕ ਬਜ਼ੁਰਗ ਜੋੜਾ ਸੜਕ ’ਤੇ ਆਉਣ-ਜਾਣ ਵਾਲੇ ਲੋਕਾਂ ਦੀ ਰਾਹ ਆਸਾਨ ਕਰ ਰਿਹਾ ਹੈ। ਗੰਗਾਧਰ ਤਿਲਕ ਕਟਨਮ ਅਤੇ ਉਨ੍ਹਾਂ ਦੀ ਪਤਨੀ ਵੇਂਕਟੇਸ਼ਵਰੀ ਕਟਨਮ ਹੈਦਰਾਬਾਦ ਦੀਆਂ ਸੜਕਾਂ ’ਤੇ ਪਏ ਟੋਏ ਭਰ ਰਹੇ ਹਨ। ਇਹ ਕੰਮ ਬਜ਼ੁਰਗ ਜੋੜਾ ਪਿਛਲੇ 11 ਸਾਲਾਂ ਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟੋਇਆਂ ਦੀ ਵਜ੍ਹਾ ਕਾਰਨ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ। ਮੈਂ ਮਾਮਲੇ ਨੂੰ ਸਬੰਧਤ ਅਥਾਰਟੀ ਕੋਲ ਵੀ ਲੈ ਕੇ ਗਿਆ ਪਰ ਕੋਈ ਹੱਲ ਨਹੀਂ ਨਿਕਲਿਆ। ਜਿਸ ਤੋਂ ਬਾਅਦ ਅਸੀਂ ਪਤੀ-ਪਤਨੀ ਨੇ ਖ਼ੁਦ ਇਨ੍ਹਾਂ ਟੋਇਆਂ ਨੂੰ ਭਰਨ ਦਾ ਫ਼ੈਸਲਾ ਲਿਆ। 

PunjabKesari

ਤਿਲਕ ਕਟਨਮ ਅਤੇ ਉਨ੍ਹਾਂ ਦੀ ਪਤਨੀ ਦੀ ਦਰਿਆਦਿਲੀ ਅਤੇ ਪਰਉਪਕਾਰ ਦੀ ਭਾਵਨਾ ਲੋਕਾਂ ਲਈ ਮਿਸਾਲ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹ ਹੁਣ ਤੱਕ 2000 ਤੋਂ ਵਧੇਰੇ ਟੋਇਆਂ  ਨੂੰ ਭਰ ਚੁੱਕੇ ਹਨ। ਇਸ ਕੰਮ ਲਈ ਕੋਈ ਪੈਸਾ ਨਹੀਂ ਮਿਲਿਆ, ਸਗੋਂ ਉਹ ਪੈਸਾ ’ਚੋਂ ਖਰਚ ਕਰ ਰਹੇ ਹਨ। ਉਹ ਭਾਰਤੀ ਰੇਲਵੇ ਤੋਂ ਸੇਵਾਮੁਕਤ ਹੋਏ ਹਨ ਅਤੇ ਆਪਣੀ ਪੈਨਸ਼ਨ ਦੇ ਪੈਸੇ ਤੋਂ ਹੈਦਰਾਬਾਦ ਦੀਆਂ ਤਮਾਮ ਸੜਕਾਂ ’ਤੇ ਪਏ ਟੋਇਆਂ  ਨੂੰ ਭਰਦੇ ਹਨ।

 

PunjabKesari

ਤਿਲਕ ਕਟਨਮ ਦੱਸਦੇ ਹਨ ਕਿ ਉਹ ਰੇਲਵੇ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਮਗਰੋਂ ਹੈਦਰਾਬਾਦ ਸ਼ਿਫਟ ਹੋ ਗਏ। ਉਨ੍ਹਾਂ ਨੇ ਸੜਕਾਂ ’ਤੇ ਟੋਇਆਂ ਦੀ ਵਜ੍ਹਾ ਕਰ ਕੇ ਕਈ ਹਾਦਸੇ ਹੁੰਦੇ ਵੇਖੇ, ਜਿਸ ਕਾਰਨ ਉਨ੍ਹਾਂ ਦਾ ਮਨ ਦੁਖੀ ਹੁੰਦਾ। ਇਸ ਲਈ ਉਨ੍ਹਾਂ ਨੇ ਇਸ ਨੂੰ ਸਬੰਧਤ ਅਥਾਰਟੀ ਨਾਲ ਇਸ ਗੱਲ ਦੀ ਸ਼ਿਕਾਇਤ ਕੀਤੀ ਪਰ ਜਦੋਂ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਉਨ੍ਹਾਂ ਨੇ ਖ਼ੁਦ ਹੀ ਟੋਇਆਂ ਨੂੰ ਠੀਕ ਕਰਨ ਦੇ ਕੰਮ ’ਚ ਜੁੱਟ ਜਾਣ ਦਾ ਫ਼ੈਸਲਾ ਲਿਆ। ਦੱਸ ਦੇਈਏ ਸੋਸ਼ਲ ਮੀਡੀਆ ’ਤੇ ਬਜ਼ੁਰਗ ਜੋੜੇ ਦੀ ਲੋਕ ਕਾਫੀ ਤਾਰੀਫ਼ ਕਰ ਰਹੇ ਹਨ। ਲੋਕ ਉਨ੍ਹਾਂ ਨੂੰ ਸੈਲਿਊਟ ਕਰ ਰਹੇ ਹਨ। ਬਜ਼ੁਰਗ ਜੋੜੇ ਦੀ ਇਸ ਮੁਹਿੰਮ ਨਾਲ ਕਈ ਲੋਕਾਂ ਦੀ ਜਾਨ ਬਚ ਰਹੀ ਹੈ ਅਤੇ ਹਾਦਸੇ ਟਲ ਰਹੇ ਹਨ।

PunjabKesari


author

Tanu

Content Editor

Related News