ਤੇਲੰਗਾਨਾ ''ਚ ਕਾਰ ਖੰਭੇ ਨਾਲ ਟਕਰਾਈ, 5 ਲੋਕਾਂ ਦੀ ਮੌਤ

Friday, Sep 04, 2020 - 10:49 AM (IST)

ਤੇਲੰਗਾਨਾ ''ਚ ਕਾਰ ਖੰਭੇ ਨਾਲ ਟਕਰਾਈ, 5 ਲੋਕਾਂ ਦੀ ਮੌਤ

ਨਾਲਗੋਂਡਾ- ਤੇਲੰਗਾਨਾ 'ਚ ਨਾਲਗੋਂਡਾ ਜ਼ਿਲ੍ਹੇ ਦੇ ਧੈਰਯਪੁਰੀ ਥਾਂਡਾ 'ਚ ਹੈਦਰਾਬਾਦ-ਨਾਗਾਰਜੁਨ ਸਾਗਰ ਰਾਸ਼ਟਰੀ ਰਾਜਮਾਰਗ 'ਤੇ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਕਾਰ ਖੰਭੇ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ, ਜਿਸ ਨਾਲ ਉਸ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। 

ਪੁਲਸ ਨੇ ਦੱਸਿਆ ਕਿ ਕਾਰ ਹੈਦਰਾਬਾਦ ਤੋਂ ਨਾਗਾਰਜੁਨਨਗਰ ਜਾ ਰਹੀ ਸੀ। ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਉੱਥੇ ਹੀ ਇਕ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸੇ 'ਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੇ ਪੂਰੇ ਵੇਰਵੇ ਦੀ ਉਡੀਕ ਹੈ।


author

DIsha

Content Editor

Related News