ਲਾਲੂ ਯਾਦਵ ਦੀ ਨੂੰਹ ਐਸ਼ਵਰਿਆ ਨੇ ਲਾਏ ਦੋਸ਼, ਕਿਹਾ- 'ਰੋਟੀ ਤਕ ਨਹੀਂ ਦਿੰਦੇ'

Sunday, Sep 29, 2019 - 04:58 PM (IST)

ਲਾਲੂ ਯਾਦਵ ਦੀ ਨੂੰਹ ਐਸ਼ਵਰਿਆ ਨੇ ਲਾਏ ਦੋਸ਼, ਕਿਹਾ- 'ਰੋਟੀ ਤਕ ਨਹੀਂ ਦਿੰਦੇ'

ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਲਾਲੂ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਰਾਏ ਨੇ ਆਪਣੀ ਸੱਸ ਰਾਬੜੀ ਅਤੇ ਨਨਾਣ ਮੀਸਾ ਭਾਰਤੀ 'ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼  ਲਾਇਆ ਹੈ। ਐਸ਼ਵਰਿਆ ਨੇ ਕਿਹਾ ਕਿ ਉਸ ਨੂੰ ਖਾਣ ਲਈ ਰੋਟੀ ਤਕ ਨਹੀਂ ਦਿੰਦੇ। ਉਸ ਨੂੰ ਰਸੋਈ 'ਚ ਜਾਣ ਵੀ ਨਹੀਂ ਦਿੱਤਾ ਜਾਂਦਾ, ਇਸ ਲਈ ਉਸ ਦਾ ਖਾਣਾ ਪੇਕੇ ਘਰ ਤੋਂ ਆਉਂਦਾ ਹੈ। ਐਸ਼ਵਰਿਆ ਨੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਸੱਸ ਰਾਬੜੀ ਦੇਵੀ ਅਤੇ ਨਨਾਣ ਮੀਸਾ 'ਤੇ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢਣ ਦਾ ਦੋਸ਼ ਲਾਇਆ ਹੈ। 

ਬੀਤੇ ਕਈ ਦਿਨਾਂ ਤੋਂ ਜਾਰੀ ਵਿਵਾਦ ਵਿਚਾਲੇ ਐਤਵਾਰ ਨੂੰ ਰਾਬੜੀ ਦੇਵੀ ਦੇ ਪਟਨਾ ਸਥਿਤ ਘਰ 'ਤੇ ਜਮ ਕੇ ਵਿਵਾਦ ਹੋਇਆ। ਇੱਥੇ ਦੱਸ ਦੇਈਏ ਕਿ ਤੇਜ ਪ੍ਰਤਾਪ ਯਾਦਵ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਵਿਚਾਲੇ ਲੰਬੇ ਸਮੇਂ ਤੋਂ ਅਣਬਣ ਚਲ ਰਹੀ ਹੈ ਅਤੇ ਦੋਹਾਂ ਨੇ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਹੋਈ ਹੈ। ਫਿਲਹਾਲ ਇਹ ਮਾਮਲਾ ਪੈਂਡਿੰਗ ਹੈ।

ਰਿਪੋਰਟ ਮੁਤਾਬਕ ਐਤਵਾਰ ਨੂੰ ਹੋਏ ਵਿਵਾਦ ਤੋਂ ਪਹਿਲਾਂ ਐਸ਼ਵਰਿਆ ਦੇ ਪਿਤਾ ਚੰਦਰਿਕਾ ਰਾਏ ਆਪਣੀ ਪਤਨੀ ਨਾਲ ਧੀ ਦੇ ਸਹੁਰੇ ਪੁੱਜੇ ਸਨ। ਇਸ ਦੌਰਾਨ ਐਸ਼ਵਰਿਆ ਨੇ ਨਨਾਣ ਮੀਸਾ ਭਾਰਤੀ ਅਤੇ ਸੱਸ ਰਾਬੜੀ 'ਤੇ ਉਸ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲਾਇਆ। ਐਸ਼ਵਰਿਆ ਨੇ ਮਹਿਲਾ ਹੈਲਪਲਾਈਨ 'ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਕਿ ਰਾਬੜੀ ਦੇਵੀ ਅਤੇ ਨਨਾਣ ਮੀਸਾ ਭਾਰਤੀ ਨੇ ਮਿਲ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। 


author

Tanu

Content Editor

Related News