ਐਲ.ਓ.ਸੀ ''ਤੇ ਫੜੇ ਗਏ ਕਿਸ਼ੋਰਾਂ ਨੇ ਦੱਸਿਆ ਕਾਰਨ, ਕਿਉਂ ਕਰ ਰਹੇ ਸੀ ਬਾਰਡਰ ਪਾਰ
Thursday, Jun 29, 2017 - 05:37 PM (IST)
ਸ਼੍ਰੀਨਗਰ— ਉਤਰ ਕਸ਼ਮੀਰ ਦੇ ਸੀਮਾਵਰਤੀ ਕੁਪਵਾੜਾ ਜ਼ਿਲੇ 'ਚ ਸੁਰੱਖਿਆ ਫੌਜਾਂ ਵੱਲੋਂ ਐਲ.ਓ.ਸੀ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਚਾਰ ਕਿਸ਼ੋਰਾਂ ਨੂੰ ਫੜੇ ਜਾਣ ਦੇ ਬਾਅਦ ਉਨ੍ਹਾਂ ਨੂੰ ਪੁੱਛਗਿਛ ਦੌਰਾਨ ਖੁਲ੍ਹਾਸਾ ਕੀਤਾ ਹੈ ਕਿ ਉਹ ਲਾਈਫ ਸਟਾਇਲ ਤੋਂ ਨਾਰਾਜ਼ ਹੋ ਕੇ ਅਜਿਹਾ ਕਦਮ ਚੁੱਕ ਰਹੇ ਸੀ। ਇਹ ਕਿਸ਼ੋਰ ਗੈਰ-ਕਾਨੂੰਨੀ ਤਰੀਕੇ ਨਾਲ ਸੀਮਾ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਕੁਪਵਾੜਾ ਐਸ.ਐਸ.ਪੀ ਸ਼ਮਸ਼ੀਰ ਹੁਸੈਨ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਕਿਸ਼ੋਰਾਂ ਨੇ ਸੀਮਾ ਪਾਰ ਕਰਕੇ ਪੀ.ਓ.ਕੇ ਜਾਣ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕਿਸ਼ੋਰ ਆਪਣੇ ਜੀਵਨ, ਪੜ੍ਹਾਈ ਨੂੰ ਲੈ ਕੇ ਅਤੇ ਮਾਤਾ-ਪਿਤਾ ਦੀ ਡਾਂਟ ਤੋਂ ਨਾਰਾਜ਼ ਸੀ।
ਫੜੇ ਗਏ ਕਿਸ਼ੋਰਾਂ ਦੀ ਪਛਾਣ ਸ਼ਹਿਦ ਅਹਿਮਦ, ਵਹੀਦ ਅਹਿਮਦ ਅਤੇ ਉਬੈਦ ਅਹਿਮਦ ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕਿਸ਼ੋਰ ਸੀਮਾ ਪਾਰ ਨੌਕਰ ਦੀ ਤਲਾਸ਼ 'ਚ ਸੀ। ਦੋ ਦਿਨ ਪਹਿਲੇ ਇਨ੍ਹਾਂ ਕਿਸ਼ੋਰਾਂ ਦੀ ਗੁਮਸ਼ੁੱਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਦੇ ਬਾਅਦ ਪੁਲਸ ਇਨ੍ਹਾਂ ਦੀ ਤਲਾਸ਼ 'ਚ ਜੁੱਟੀ ਸੀ। ਇਹ ਕਿਸ਼ੋਰ ਐਲ.ਓ.ਸੀ ਨੇੜੇ ਨਾਲਾਹ ਦੇ ਸੰਘਣੇ ਜੰਗਲਾਂ 'ਚ ਫੜੇ ਗਏ ਹਨ। ਕੁਪਵਾੜਾ ਪੁਲਸ ਸਟੇਸ਼ਨ 'ਚ ਇਨ੍ਹਾਂ ਕਿਸ਼ੋਰਾਂ ਤੋਂ ਪੁੱਛਗਿਛ ਜਾਰੀ ਹੈ।