ਇਕ ਹੋਰ ਜਹਾਜ਼ 'ਚ ਤਕਨੀਕੀ ਖ਼ਰਾਬੀ ! 40 ਮਿੰਟ ਹਵਾ 'ਚ ਗੇੜੇ ਕੱਢਦਾ ਰਿਹਾ ਗੇੜੇ, ਮਗਰੋਂ...
Monday, Jul 21, 2025 - 04:00 PM (IST)

ਨੈਸ਼ਨਲ ਡੈਸਕ- ਦੇਸ਼ 'ਚ ਫਲਾਈਟਾਂ 'ਚ ਤਕਨੀਕੀ ਖ਼ਰਾਬੀ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਇੰਡੀਗੋ ਏਅਰਲਾਈਨ ਨਾਲ ਜੁੜੀ ਹੋਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤਿਰੂਪਤੀ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਦੀ ਫਲਾਈਟ 6ਈ. 6591 'ਚ ਇਕ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਇਹ ਜਹਾਜ਼ ਕਰੀਬ ਕਾਫ਼ੀ ਦੇਰ ਤੱਕ ਹਵਾ 'ਚ ਗੇੜੇ ਲਗਾਉਂਦਾ ਰਿਹਾ ਤੇ 40 ਮਿੰਟ ਬਾਅਦ ਇਸ ਦੀ ਤਿਰੂਪਤੀ 'ਚ ਲੈਂਡਿੰਗ ਹੋ ਸਕੀ।
ਦੱਸਿਆ ਜਾ ਰਿਹਾ ਹੈ ਕਿ ਇਹ ਫਲਾਈਟ ਬੀਤੀ ਸ਼ਾਮ ਕਰੀਬ 7.42 ਵਜੇ ਤਿਰੂਪਤੀ ਤੋਂ ਉਡਾਣ ਭਰ ਕੇ ਹੈਦਰਾਬਾਦ ਲਈ ਰਵਾਨਾ ਹੋਈ ਸੀ, ਪਰ ਕਰੀਬ 8.34 ਵਜੇ ਹੀ ਇਹ ਵਾਪਸ ਤਿਰੂਪਤੀ ਏਅਰਪੋਰਟ 'ਤੇ ਉਤਰ ਗਈ। ਆਮ ਤੌਰ 'ਤੇ ਇਹ ਫਲਾਈਟ 7.20 ਵਜੇ ਤਿਰੂਪਤੀ ਤੋਂ ਰਵਾਨਾ ਹੁੰਦੀ ਹੈ ਤੇ ਕਰੀਬ 8.30 ਵਜੇ ਹੈਦਰਾਬਾਦ ਲੈਂਡ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਮਸ਼ਹੂਰ IT ਕੰਪਨੀ ਦੀ HR Head ਨਾਲ ਵੀਡੀਓ ਵਾਇਰਲ ਹੋਣ ਮਗਰੋਂ CEO ਨੂੰ ਦੇਣਾ ਪਿਆ ਅਸਤੀਫ਼ਾ
ਇਸੇ ਤਰ੍ਹਾਂ ਇਹ ਫਲਾਈਟ ਵੀ ਕਰੀਬ 7.40 ਵਜੇ ਉਡਾਣ ਭਰ ਚੁੱਕੀ ਸੀ ਤੇ ਕਰੀਬ 40 ਮਿੰਟ ਤੱਕ ਹਵਾ 'ਚ ਗੇੜੇ ਮਾਰਨ ਮਗਰੋਂ ਇਹ 8.34 ਵਜੇ ਤਿਰੂਪਤੀ ਏਅਰਪੋਰਟ 'ਤੇ ਹੀ ਉਤਰ ਗਈ। ਹਾਲਾਂਕਿ ਇਸ ਫਲਾਈਟ 'ਚ ਕੀ ਖ਼ਰਾਬੀ ਆਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਜਦੋਂ ਕਾਫ਼ੀ ਦੇਰ ਤੱਕ ਹਵਾ 'ਚ ਘੁੰਮਣ ਮਗਰੋਂ ਇਹ ਜਹਾਜ਼ ਵਾਪਸ ਤਿਰੂਪਤੀ ਉਤਰ ਗਿਆ ਤਾਂ ਯਾਤਰੀਆਂ 'ਚ ਭਾਰੀ ਰੋਸ ਦੇਖਿਆ ਗਿਆ ਤੇ ਉਨ੍ਹਾਂ ਦੀ ਏਅਰਲਾਈਨ ਸਟਾਫ਼ ਨਾਲ ਕੁਝ ਬਹਿਸਬਾਜ਼ੀ ਵੀ ਹੋ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਸੋਮਵਾਰ ਦੀ ਫਲਾਈਟ ਰਾਹੀਂ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾ ਦਿੱਤਾ ਜਾਵੇਗਾ ਤੇ ਜੇਕਰ ਉਹ ਚਾਹੁਣ ਤਾਂ ਉਨ੍ਹਾਂ ਨੂੰ ਟਿਕਟ ਦੇ ਪੈਸੇ ਵੀ ਰਿਫੰਡ ਕਰ ਦਿੱਤੇ ਜਾਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e