ਹਿਮਾਚਲ ''ਚ ਕੁਦਰਤੀ ਆਫ਼ਤ ਨਾਲ ਮਚੀ ਹਾਹਾਕਾਰ, HP ਯੂਨੀਵਰਸਿਟੀ ਇਸ ਤਾਰੀਖ਼ ਤੱਕ ਬੰਦ

08/15/2023 3:34:56 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਆਸਮਾਨੀ ਆਫ਼ਤ ਮਗਰੋਂ ਪੂਰੇ ਪ੍ਰਦੇਸ਼ ਵਿਚ ਚਾਰੋਂ ਪਾਸੇ ਤਬਾਹੀ ਦਾ ਮੰਜ਼ਰ ਹੈ। ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਹਿਮਾਚਲ 'ਚ ਹੁਣ ਤੱਕ ਮੀਂਹ ਸਬੰਧੀ ਘਟਨਾਵਾਂ 'ਚ 51 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਆਸਮਾਨੀ ਆਫ਼ਤ ਕਾਰਨ ਸੂਬੇ ਵਿਚ ਸੈਂਕੜੇ ਸੜਕਾਂ ਬੰਦ ਹਨ ਅਤੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਿੱਖਿਅਕ ਸੰਸਥਾਵਾਂ ਬੰਦ ਹਨ। ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ ਲਗਾਤਾਰ ਪੈ ਰਹੇ ਮੀਂਹ ਨੂੰ ਵੇਖਦੇ ਹੋਏ 19 ਅਗਸਤ ਤੱਕ ਸਿੱਖਿਅਕ ਗਤੀਵਿਧੀਆਂ ਮੁਲਤਵੀ ਰੱਖਣ ਦਾ ਹੁਕਮ ਜਾਰੀ ਕੀਤਾ ਹੈ।

PunjabKesari

ਯੂਨੀਵਰਸਿਟੀ ਵਲੋਂ ਮੰਗਲਵਾਰ ਨੂੰ ਜਾਰੀ ਨੋਟੀਫ਼ਿਕੇਸ਼ਨ 'ਚ ਕਿਹਾ ਗਿਆ ਹੈ ਕਿ ਮੋਹਲੇਧਾਰ ਮੀਂਹ, ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ, ਸੜਕਾਂ ਬੰਦ ਹੋਣ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕੁਲਪਤੀ ਨੇ ਹੁਕਮ ਦਿੱਤਾ ਹੈ ਕਿ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿਚ ਸਿੱਖਿਅਕ ਗਤੀਵਿਧੀਆਂ 19 ਅਗਸਤ ਤੱਕ ਮੁਲਤਵੀ ਰਹਿਣਗੀਆਂ। ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੀ ਲਾਇਬ੍ਰੇਰੀ ਵੀ 20 ਅਗਸਤ ਤੱਕ ਬੰਦ ਰਹੇਗੀ। ਸਿੱਖਿਅਕ ਅਤੇ ਗੈਰ-ਸਿੱਖਿਅਕ ਕਾਮੇ ਹਮੇਸ਼ਾ ਵਾਂਗ ਯੂਨੀਵਰਸਿਟੀ ਵਿਚ ਆਉਂਦੇ ਰਹਿਣਗੇ।

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਚ ਮੀਂਹ ਕਾਰਨ ਹੋਈ ਭਾਰੀ ਤਬਾਹੀ ਦਰਮਿਆਨ 51 ਲੋਕਾਂ ਦੀ ਮੌਤ ਹੋ ਗਈ ਹੈ, ਇਨ੍ਹਾਂ ਵਿਚ 14 ਲੋਕਾਂ ਦੀ ਮੌਤ ਸ਼ਿਮਲਾ ਵਿਚ ਜ਼ਮੀਨ ਖਿਸਕਣ ਦੀਆਂ ਦੋ ਘਟਨਾਵਾਂ ਵਿਚ ਹੋਈ। ਮੀਂਹ ਕਾਰਨ ਕੁਝ ਥਾਵਾਂ 'ਤੇ ਜ਼ਮੀਨ ਖਿਸਕ ਗਈ, ਜਿਸ ਦੇ ਚੱਲਦੇ ਕਈ ਮੁੱਖ ਸੜਕਾਂ ਬੰਦ ਹੋ ਗਈਆਂ ਅਤੇ ਕਈ ਘਰ ਢਹਿ ਗਏ।


Tanu

Content Editor

Related News