12ਵੀਂ ਦੇ ਪ੍ਰੀਖਿਆ ਨਤੀਜੇ ਤਿਆਰ ਕਰਨ ’ਚ ਲੱਗੇ ਅਧਿਆਪਕ ਤਣਾਅ ’ਚ, ਸਮਾਂ-ਹੱਦ 25 ਤਕ ਵਧੀ

Thursday, Jul 22, 2021 - 01:16 AM (IST)

ਨਵੀਂ ਦਿੱਲੀ-  ਸੀ. ਬੀ. ਐੱਸ. ਈ. ਨੇ ਬੁੱਧਵਾਰ ਨੂੰ ਸਕੂਲਾਂ ਦੇ 12ਵੀਂ ਜਮਾਤ ਦੇ ਨਤੀਜਿਆਂ ਨੂੰ ਅੰਤਿਮ ਰੂਪ ਦੇਣ ਲਈ ਸਮਾਂ-ਹੱਦ 25 ਜੁਲਾਈ ਤਕ ਵਧਾ ਦਿੱਤੀ। ਇਸ ਤੋਂ ਪਹਿਲਾਂ ਇਹ ਸਮਾਂ-ਹੱਦ 22 ਜੁਲਾਈ ਸੀ।
ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਕਿ ਪ੍ਰੀਖਿਆ ਨਤੀਜੇ ਤਿਆਰ ਕਰਨ ਦੀ ਅੰਤਿਮ ਮਿਤੀ ਨੇੜੇ ਆਉਣ ਕਾਰਨ ਇਸ ਕੰਮ ਵਿਚ ਲੱਗੇ ਅਧਿਆਪਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਅਤੇ ਗਲਤੀਆਂ ਕਰ ਰਹੇ ਹਨ। ਉਹ ਬੋਰਡ ਨੂੰ ਇਹ ਗਲਤੀਆਂ ਸਹੀ ਕਰਨ ਲਈ ਬੇਨਤੀਆਂ ਭੇਜ ਰਹੇ ਹਨ। ਸੀ. ਬੀ. ਐੱਸ. ਈ. ਸਕੂਲਾਂ ਤੇ ਅਧਿਆਪਕਾਂ ਸਾਹਮਣੇ ਆ ਰਹੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਇਸ ਲਈ ਅੰਤਿਮ ਮਿਤੀ 22 ਜੁਲਾਈ ਤੋਂ ਵਧਾ ਕੇ 25 ਜੁਲਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਹ ਖ਼ਬਰ ਪੜ੍ਹੋ- Australia ਨੇ ਪਹਿਲੇ ਵਨ ਡੇ ’ਚ West Indies ਨੂੰ ਹਰਾਇਆ


ਕੋਵਿਡ-19 ਦੀ ਦੂਜੀ ਲਹਿਰ ਨੂੰ ਵੇਖਦਿਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਸਕੂਲਾਂ ਨੂੰ 10ਵੀਂ ਤੇ 12ਵੀਂ ਦੀਆਂ ਜਮਾਤਾਂ ਲਈ ਸੀ. ਬੀ. ਐੱਸ. ਈ. ਵਲੋਂ ਐਲਾਨੀ ਵੱਖਰੀ ਬਦਲਵੀਂ ਮੁਲਾਂਕਣ ਨੀਤੀ ਦੀ ਵਰਤੋਂ ਕਰਦਿਆਂ ਪ੍ਰੀਖਿਆ ਨਤੀਜੇ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਸੀ. ਬੀ. ਐੱਸ. ਈ. ਨੇ ਸਪਸ਼ਟ ਨਹੀਂ ਕੀਤਾ ਕਿ ਸਕੂਲਾਂ ਲਈ ਸਮਾਂ-ਹੱਦ ਵਧਾਉਣ ਨਾਲ ਨਤੀਜੇ ਐਲਾਨਣ ਵਿਚ ਦੇਰੀ ਹੋਵੇਗੀ ਜਾਂ ਨਹੀਂ, ਜੋ 31 ਜੁਲਾਈ ਤਕ ਐਲਾਨੇ ਜਾਣੇ ਹਨ।

ਇਹ ਖ਼ਬਰ ਪੜ੍ਹੋ- PAK ਨੂੰ 3 ਵਿਕਟਾਂ ਨਾਲ ਹਰਾ ਕੇ England ਨੇ ਜਿੱਤੀ ਟੀ20 ਸੀਰੀਜ਼


ਪ੍ਰਾਈਵੇਟ ਵਿਦਿਆਰਥੀਆਂ ਲਈ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤਕ
ਸੀ. ਬੀ. ਐੱਸ. ਈ. ਨੇ ਕਿਹਾ ਕਿ ਪ੍ਰਾਈਵੇਟ ਵਿਦਿਆਰਥੀਆਂ ਲਈ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤਕ ਆਯੋਜਿਤ ਕੀਤੀਆਂ ਜਾਣਗੀਆਂ। ਬੋਰਡ ਨੇ ਰੈਗੂਲਰ ਵਿਦਿਆਰਥੀਆਂ ਲਈ ਬਦਲਵੀਂ ਮੁਲਾਂਕਣ ਨੀਤੀ ਦੇ ਆਧਾਰ ’ਤੇ ਪ੍ਰਾਈਵੇਟ ਉਮੀਦਵਾਰਾਂ ਦੇ ਨਤੀਜੇ ਐਲਾਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਨਾ ਤਾਂ ਸਕੂਲਾਂ ਅਤੇ ਨਾ ਹੀ ਸੀ. ਬੀ. ਐੱਸ. ਈ. ਕੋਲ ਇਨ੍ਹਾਂ ਵਿਦਿਆਰਥੀਆਂ ਲਈ ਕੋਈ ਪਿਛਲਾ ਮੁਲਾਂਕਣ ਰਿਕਾਰਡ ਹੈ।

 
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News