ਪੱਛਮੀ ਬੰਗਾਲ ''ਚ ਪ੍ਰਾਇਮਰੀ ਸਕੂਲ ਦੇ ਅਧਿਆਪਕ ਭੁੱਖ ਹੜਤਾਲ ''ਤੇ

07/18/2019 4:31:41 PM

ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਵਿਚ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦਾ ਇਕ ਵਰਗ ਤਨਖਾਹ 'ਚ ਵਾਧੇ ਦੀ ਮੰਗ ਨੂੰ ਲੈ ਕੇ ਵੀਰਵਾਰ 'ਚ 5ਵੇਂ ਦਿਨ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਹੈ। ਉਨ੍ਹਾਂ ਦੀ ਮੰਗ ਹੈ ਕਿ ਹੋਰ ਸੂਬਿਆਂ 'ਚ ਅਧਿਆਪਕਾਂ ਨੂੰ ਮਿਲ ਰਹੀ ਤਨਖਾਹ ਦੇ ਬਰਾਬਰ ਤਨਖਾਹ ਦਿੱਤੀ ਜਾਵੇ। ਪ੍ਰਾਇਮਰੀ ਅਧਿਆਪਕ ਸੰਘ ਦੇ ਮੈਂਬਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕੀਤਾ। ਸੰਘ ਦੇ ਇਕ ਮੈਂਬਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਭਰ ਵਿਚ ਹੋਰ ਥਾਵਾਂ 'ਤੇ 9,300 ਰੁਪਏ ਅਤੇ 34,800 ਰੁਪਏ ਤਨਖਾਹ ਦਿੱਤੀ ਜਾਂਦੀ ਹੈ, ਜਦਕਿ ਬੰਗਾਲ 'ਚ ਉਨ੍ਹਾਂ ਨੂੰ ਸਾਲਾਂ ਤੋਂ 54,00-25,000 ਰੁਪਏ ਤਨਖਾਹ ਮਿਲ ਰਹੀ ਹੈ। 14 ਪ੍ਰਾਇਮਰੀ ਅਧਿਆਪਕਾਂ ਨੇ ਹਾਲ ਹੀ 'ਚ ਉਨ੍ਹਾਂ ਦੇ ਘਰਾਂ ਤੋਂ ਦੂਰ ਤਬਾਦਲਾ ਕੀਤੇ ਜਾਣ ਦੇ ਹੁਕਮ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ।

ਸੂਬੇ ਦੇ ਸਿੱਖਿਆ ਮੰਤਰੀ ਪਾਰਥ ਚੈਟਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ 21 ਜੁਲਾਈ ਤੋਂ ਬਾਅਦ ਵੱਖ-ਵੱਖ ਪ੍ਰਾਇਮਰੀ ਅਧਿਆਪਕਾਂ ਨਾਲ ਗੱਲਬਾਤ ਕਰੇਗੀ। ਸੰਘ ਦੀ ਸਕੱਤਰ ਪ੍ਰਥਾ ਬਿਸਵਾਸ ਨੇ ਦੱਸਿਆ ਕਿ ਇਸ ਦਰਮਿਆਨ ਸੰਘ ਦੇ ਮੈਂਬਰਾਂ ਦਾ ਸਾਲਟ ਲੇਕ ਇਲਾਕੇ ਵਿਚ ਵਿਕਾਸ ਭਵਨ ਦੇ ਨੇੜੇ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤਕ ਅਧਿਆਪਕਾਂ ਨੂੰ ਤਨਖਾਹ 'ਚ ਵਾਧੇ ਬਾਰੇ ਸੂਬਾ ਸਰਕਾਰ ਤੋਂ ਭਰੋਸਾ ਨਹੀਂ ਮਿਲ ਜਾਂਦਾ, ਉਦੋਂ ਭੁੱਖ ਹੜਤਾਲ ਖਤਮ ਨਹੀਂ ਹੋਵੇਗੀ। ਇੱਥੇ ਦੱਸ ਦੇਈਏ ਕਿ ਵਿਕਾਸ ਭਵਨ ਸੂਬਾ ਸਿੱਖਿਆ ਵਿਭਾਗ ਦਾ ਹੈੱਡਕੁਆਰਟਰ ਹੈ।


Tanu

Content Editor

Related News