ਟੀਚਰਾਂ ਲਈ LockDown ! ਹੁਣ ਨਹੀਂ ਹੋਵੇਗਾ ਪੇਪਰ 'ਲੀਕ', NEET-UG ਪ੍ਰੀਖਿਆ ਬਾਰੇ ਵੱਡੀ ਖ਼ਬਰ
Monday, Jun 08, 2026 - 03:59 PM (IST)
ਨਵੀਂ ਦਿੱਲੀ- NEET-UG ਦੇ ਪ੍ਰੀਖਿਆ ਲੀਕ ਵਿਵਾਦ ਮਗਰੋਂ ਇਹ ਮੁੱਦਾ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਮਸਲੇ ਵਿਚਾਲੇ ਨੈਸ਼ਨਲ ਟੈਸਟਿੰਗ ਏਜੰਸੀ ਤੇ ਸਿੱਖਿਆ ਮੰਤਰਾਲੇ ਨੇ ਇੱਕ ਬਹੁਤ ਸਖ਼ਤ ਕਦਮ ਚੁੱਕਿਆ ਹੈ। ਨੀਟ ਪ੍ਰੀਖਿਆ ਦੀ ਸੁਰੱਖਿਆ ਤੇ ਲੀਕ ਹੋਣ ਤੋਂ ਰੋਕਣ ਲਈ ਪੇਪਰ ਤਿਆਰ ਕਰਨ ਵਾਲੇ ਮਾਹਿਰਾਂ ਨੂੰ ਪ੍ਰੀਖਿਆ ਖ਼ਤਮ ਹੋਣ ਤੱਕ ਪੂਰੀ ਤਰ੍ਹਾਂ ਨਿਗਰਾਨੀ ਹੇਠ, ਭਾਵ 'ਲੌਕਡਾਊਨ' 'ਚ ਰੱਖਿਆ ਜਾਵੇਗਾ।
ਪ੍ਰੀਖਿਆ ਦੀ ਪ੍ਰਾਈਵੇਸੀ ਨੂੰ ਯਕੀਨੀ ਬਣਾਉਣ ਲਈ ਪੇਪਰ ਸੈੱਟ ਕਰਨ ਵਾਲੇ ਪ੍ਰੋਫੈਸਰਾਂ ਅਤੇ ਮਾਹਿਰਾਂ ਨੂੰ ਇਕ ਸੁਰੱਖਿਅਤ ਤੇ ਗੁਪਤ ਸਥਾਨ 'ਤੇ ਰੱਖਿਆ ਗਿਆ ਹੈ। ਜਦੋਂ ਤੱਕ ਨੀਟ ਦੀ ਮੁੜ-ਪ੍ਰੀਖਿਆ ਸਫ਼ਲਤਾਪੂਰਵਕ ਸੰਪੰਨ ਨਹੀਂ ਹੋ ਜਾਂਦੀ, ਉਦੋਂ ਤੱਕ ਇਹ ਸਾਰੇ ਮੈਂਬਰ ਬਾਹਰੀ ਦੁਨੀਆ ਤੋਂ ਪੂਰੀ ਤਰ੍ਹਾਂ ਕੱਟੇ ਰਹਿਣਗੇ।
ਇਸ 'ਲੌਕਡਾਊਨ' ਦੌਰਾਨ ਪੇਪਰ ਸੈੱਟ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੋਬਾਈਲ ਫ਼ੋਨ, ਲੈਪਟਾਪ, ਇੰਟਰਨੈੱਟ ਜਾਂ ਅਜਿਹੇ ਕਿਸੇ ਵੀ ਹੋਰ ਸਾਧਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇੱਥੋਂ ਤੱਕ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ- ਲੱਗ ਗਈ ਜੰਗ ! ਇਰਾਨ ਨੇ ਦਾਗ'ਤੀਆਂ ਮਿਜ਼ਾਈਲਾਂ, ਟਰੰਪ ਨੇ ਵੀ ਦੇ'ਤੀ Warning
ਇਹ ਫੈਸਲਾ ਹਾਲ ਹੀ 'ਚ NEET ਪ੍ਰੀਖਿਆ ਨੂੰ ਲੈ ਕੇ ਹੋਏ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਅਤੇ ਸੁਪਰੀਮ ਕੋਰਟ ਤੱਕ ਪਹੁੰਚੇ ਮਾਮਲੇ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਅਤੇ ਐੱਨ.ਟੀ.ਏ. 'ਤੇ ਟੈਸਟਿੰਗ ਸਿਸਟਮ ਦੀ ਭਰੋਸੇਯੋਗਤਾ ਨੂੰ ਮੁੜ ਖੜ੍ਹਾ ਕਰਨਾ ਦਾ ਭਾਰੀ ਦਬਾਅ ਹੈ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪ੍ਰੀਖਿਆ ਪੂਰੀ ਹੋਣ ਤੱਕ ਸੁਰੱਖਿਆ ਪ੍ਰਬੰਧਾਂ 'ਤੇ ਖ਼ੁਫ਼ੀਆ ਅਤੇ ਜਾਂਚ ਏਜੰਸੀਆਂ ਦੀ ਤਿੱਖੀ ਨਜ਼ਰ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੀਕ ਹੋਣ ਦੀ ਗੁੰਜਾਇਸ਼ ਨਾ ਰਹੇ। ਨਵੇਂ ਨਿਯਮਾਂ ਤਹਿਤ ਕੁਐਸਚਨ ਪੇਪਰ (ਪ੍ਰਸ਼ਨ ਪੱਤਰ) ਦੀ ਛਪਾਈ ਅਤੇ ਟ੍ਰਾਂਸਪੋਰਟੇਸ਼ਨ ਦੌਰਾਨ ਵੀ ਡਿਜੀਟਲ ਲਾਕ ਅਤੇ ਜੀ.ਪੀ.ਐੱਸ. ਟਰੈਕਿੰਗ ਵਰਗੀ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਕੀਮਤ 'ਤੇ ਪੇਪਰ ਲੀਕ ਵਰਗੀ ਘਟਨਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ- ''ਜਿੰਨੀ ਛੇਤੀ ਹੋ ਸਕੇ ਛੱਡ ਦਿਓ ਦੇਸ਼..!'' ਜੰਗ ਦੇ ਖ਼ਤਰੇ ਵਿਚਾਲੇ ਭਾਰਤੀ ਨਾਗਰਿਕਾਂ ਲਈ ਜਾਰੀ ਹੋਈ ਐਡਵਾਈਜ਼ਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
