Driving License ਬਣਵਾਉਣਾ ਹੋਵੇਗਾ ਔਖਾ! ਟੈਸਟ ''ਚ ਪਾਸ ਹੋਣ ਲਈ ਹੁਣ 60% ਦੀ ਥਾਂ ਲਿਆਉਣੇ ਹੋਣਗੇ ਇੰਨੇ ਅੰਕ

Friday, Oct 23, 2026 - 05:35 AM (IST)

Driving License ਬਣਵਾਉਣਾ ਹੋਵੇਗਾ ਔਖਾ! ਟੈਸਟ ''ਚ ਪਾਸ ਹੋਣ ਲਈ ਹੁਣ 60% ਦੀ ਥਾਂ ਲਿਆਉਣੇ ਹੋਣਗੇ ਇੰਨੇ ਅੰਕ

ਨੈਸ਼ਨਲ ਡੈਸਕ : ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨਾ ਹੁਣ ਹੋਰ ਵੀ ਚੁਣੌਤੀਪੂਰਨ ਹੋਣ ਜਾ ਰਿਹਾ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਆਨਲਾਈਨ 'ਸੁਰੱਖਿਅਤ ਡਰਾਈਵਿੰਗ ਕੋਰਸ' (Safe-driving course) ਦੀ ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ ਯੋਗਤਾ ਅੰਕਾਂ ਨੂੰ 60% ਤੋਂ ਵਧਾ ਕੇ 75% ਕਰਨ ਦਾ ਪ੍ਰਸਤਾਵ ਦਿੱਤਾ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ 'ਚ ਵੱਡਾ ਸੜਕ ਹਾਦਸਾ! ਦਰੱਖਤ 'ਚ ਜਾ ਵੱਜੀ ਸਵਾਰੀਆਂ ਨਾਲ ਭਰੀ ਬੱਸ, 6 ਲੋਕਾਂ ਨੇ ਤੋੜਿਆ ਦਮ

ਮੰਤਰਾਲੇ ਵੱਲੋਂ 'ਕੇਂਦਰੀ ਮੋਟਰ ਵਾਹਨ ਨਿਯਮਾਂ' (Central Motor Vehicles Rules) ਵਿੱਚ ਸੋਧ ਕਰਨ ਲਈ ਜਾਰੀ ਕੀਤੇ ਗਏ ਇੱਕ ਖਰੜੇ ਅਨੁਸਾਰ, ਇਸ ਆਨਲਾਈਨ ਸੁਰੱਖਿਅਤ ਡਰਾਈਵਿੰਗ ਕੋਰਸ ਦੀ ਮਿਆਦ ਘੱਟੋ-ਘੱਟ 30 ਮਿੰਟ ਹੋਵੇਗੀ। ਇਸ ਤੋਂ ਇਲਾਵਾ ਇਹ ਪ੍ਰਸਤਾਵ ਵੀ ਹੈ ਕਿ ਜੇਕਰ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਕੁਝ ਸੇਵਾਵਾਂ ਆਧਾਰ (Aadhaar) ਰਾਹੀਂ ਤਸਦੀਕ ਕੀਤੇ ਗਏ ਆਨਲਾਈਨ ਪਲੇਟਫਾਰਮਾਂ ਰਾਹੀਂ ਲਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਲਈ ਫੀਸ ਮੁਆਫ਼ ਕਰ ਦਿੱਤੀ ਜਾਵੇਗੀ। ਖਰੜੇ ਵਿੱਚ ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਲਾਇਸੈਂਸ 'ਤੇ ਦਰਜ ਵੇਰਵਿਆਂ ਵਿੱਚ ਬਦਲਾਅ ਲਈ ਆਈਆਂ ਅਰਜ਼ੀਆਂ 'ਤੇ 15 ਦਿਨਾਂ ਦੇ ਅੰਦਰ ਫੈਸਲਾ ਲਿਆ ਜਾਣਾ ਚਾਹੀਦਾ ਹੈ। ਜੇਕਰ ਕੋਈ ਅਰਜ਼ੀ ਰੱਦ ਕੀਤੀ ਜਾਂਦੀ ਹੈ ਤਾਂ ਉਸ ਦੇ ਕਾਰਨ ਵੀ ਦੱਸਣੇ ਪੈਣਗੇ।

ਇਹ ਵੀ ਪੜ੍ਹੋ : ਮਹਿਲਾ ਅਧਿਕਾਰੀ ਦੇ ਮੂੰਹ 'ਤੇ ਚਾਲਾਨ ਸੁੱਟਣਾ ਪਿਆ ਮਹਿੰਗਾ: ਹੁਣ ਦੇਣਾ ਪਵੇਗਾ 2.8 ਲੱਖ ਰੁਪਏ ਦਾ ਜੁਰਮਾਨਾ

ਇਸ ਤੋਂ ਇਲਾਵਾ ਲਾਇਸੈਂਸ 'ਤੇ ਨਾਂਅ ਜਾਂ ਪਤਾ ਅਪਡੇਟ ਕਰਨ ਲਈ ਲਈ ਜਾਣ ਵਾਲੀ ਫੀਸ ਨੂੰ ਖਤਮ ਕਰਨ ਦਾ ਪ੍ਰਸਤਾਵ ਹੈ। ਇਸ ਖਰੜੇ ਤਹਿਤ ਪਛਾਣ, ਉਮਰ ਅਤੇ ਰਿਹਾਇਸ਼ ਦੇ ਸਬੂਤ ਵਜੋਂ ਆਧਾਰ, ਪਾਸਪੋਰਟ, ਵੋਟਰ ਆਈਡੀ ਕਾਰਡ, ਈ-ਰਾਸ਼ਨ ਕਾਰਡ ਅਤੇ ਜਨਮ ਸਰਟੀਫਿਕੇਟ ਵਰਗੇ ਦਸਤਾਵੇਜ਼ ਸਵੀਕਾਰ ਕੀਤੇ ਜਾਣਗੇ। ਨਾਲ ਹੀ ਇਹ ਪ੍ਰਸਤਾਵ ਵੀ ਹੈ ਕਿ ਜਾਰੀ ਕੀਤੇ ਜਾਣ ਵਾਲੇ ਸਾਰੇ ਨਵੇਂ ਜਾਂ ਨਵਿਆਏ (Renewed) ਡਰਾਈਵਿੰਗ ਲਾਇਸੈਂਸ ਲੈਮੀਨੇਟਿਡ ਜਾਂ ਪੀਵੀਸੀ (PVC) ਕਾਰਡ ਦੇ ਰੂਪ ਵਿੱਚ (ਫਾਰਮ-7 ਅਨੁਸਾਰ) ਦਿੱਤੇ ਜਾਣ। ਮੰਤਰਾਲੇ ਨੇ ਸਬੰਧਤ ਧਿਰਾਂ ਤੋਂ ਇਨ੍ਹਾਂ ਪ੍ਰਸਤਾਵਿਤ ਨਿਯਮਾਂ ਬਾਰੇ 30 ਦਿਨਾਂ ਦੇ ਅੰਦਰ ਇਤਰਾਜ਼ ਅਤੇ ਸੁਝਾਅ ਮੰਗੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News