ਨੀਟ ਪੇਪਰ ਲੀਕ ਮਾਮਲੇ ’ਚ CBI ਨੇ ਇਕ ਮੁਲਜ਼ਮ ਖ਼ਿਲਾਫ਼ ਦਾਇਰ ਕੀਤੀ ਚਾਰਜਸ਼ੀਟ
Thursday, Oct 15, 2026 - 08:47 AM (IST)
ਨਵੀਂ ਦਿੱਲੀ (ਏਜੰਸੀ) - ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ) ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿਚ ਬੁੱਧਵਾਰ ਨੂੰ ਦਿੱਲੀ ਦੀ ਇਕ ਅਦਾਲਤ ’ਚ ਇਕ ਮੁਲਜ਼ਮ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ। ਵਿਸ਼ੇਸ਼ ਜੱਜ ਅਜੇ ਗੁਪਤਾ ਨੇ 14ਵੇਂ ਮੁਲਜ਼ਮ ਸ਼ੇਸ਼ਰਾਓ ਬਜਰੰਗ ਸੂਰਿਆਵੰਸ਼ੀ ਉਰਫ਼ ਰਾਜ ਸੂਰਿਆਵੰਸ਼ੀ ਦੇ ਵਕੀਲ ਨੂੰ ਚਾਰਜਸ਼ੀਟ ਦੀ ਇਕ ਕਾਪੀ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦਿੱਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਲਈ ਤੈਅ ਕੀਤੀ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਕਤਲ ਮਾਮਲੇ ’ਚ ਅੱਜ ਪੰਜਾਬ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਜਾਂਚ ਏਜੰਸੀ ਨੇ ਦੋਸ਼ ਲਾਇਆ ਹੈ ਕਿ ਮਹਾਰਾਸ਼ਟਰ ਦੇ ਨਾਂਦੇੜ ਦਾ ਰਹਿਣ ਵਾਲਾ ਸੂਰਿਆਵੰਸ਼ੀ ਇਸ ਮਾਮਲੇ ਦੇ ਸਹਿ-ਮੁਲਜ਼ਮ ਸ਼ੁਭਮ ਖੈਰਨਾਰ ਦਾ ਕਰੀਬੀ ਸਹਿਯੋਗੀ ਹੈ। ਸੂਰਿਆਵੰਸ਼ੀ ਨੂੰ ਦੋ ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਪਲੀਮੈਂਟਰੀ ਚਾਰਜਸ਼ੀਟ ਅਨੁਸਾਰ ਅਨੁਸਾਰ, ਸੂਰਿਆਵੰਸ਼ੀ ਨੇ ਖੈਰਨਾਰ ਨਾਲ ਮਿਲ ਕੇ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਕਈ ਪ੍ਰੀਖਿਆਰਥੀਆਂ ਨੂੰ ਮੁਹੱਈਆ ਕਰਵਾਇਆ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਪੈਸੇ ਲਏ। ਅਧਿਕਾਰੀਆਂ ਨੇ ਦੱਸਿਆ ਕਿ ਸੂਰਿਆਵੰਸ਼ੀ ਨੇ ਪ੍ਰੀਖਿਆਰਥੀਆਂ ਨੂੰ ਨਾਂਦੇੜ ਵਿਚ ਇਕ ਜਗ੍ਹਾ ’ਤੇ ਇਕੱਠੇ ਹੋਣ ਲਈ ਕਥਿਤ ਤੌਰ ’ਤੇ ਕਿਹਾ ਸੀ, ਜਿੱਥੇ ਉਨ੍ਹਾਂ ਨੂੰ ਪ੍ਰਸ਼ਨ ਪੱਤਰ ਮੁਹੱਈਆ ਕਰਵਾਇਆ ਗਿਆ। ਸੂਰਿਆਵੰਸ਼ੀ ਨੇ ਪ੍ਰੀਖਿਆਰਥੀਆਂ ਦੇ ਵਿਦਿਅਕ ਸਰਟੀਫਿਕੇਟ ਅਤੇ ਪਛਾਣ ਪੱਤਰ ਵਰਗੇ ਅਸਲ ਦਸਤਾਵੇਜ਼ ਆਪਣੇ ਕੋਲ ਰੱਖ ਲਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਪ੍ਰੀਖਿਆ ਤੋਂ ਬਾਅਦ ਪੈਸੇ ਅਦਾ ਕਰ ਦੇਣ।
ਇਹ ਵੀ ਪੜ੍ਹੋ : ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ 50 ਲੱਖ ਰੁਪਏ ਦੀ ਲਾਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
