CBSE ਦੀ 2028 ਦੀ 10ਵੀਂ ਬੋਰਡ ਪ੍ਰੀਖਿਆ ’ਚ 5 ਵਿਸ਼ੇ ਲਾਜ਼ਮੀ, ਬਦਲਵੇਂ ਸਕਿੱਲ ਵਿਸ਼ੇ ਤੋਂ ਮਿਲੇਗੀ ਰਾਹਤ
Friday, Oct 30, 2026 - 04:06 AM (IST)
ਨਵੀਂ ਦਿੱਲੀ (ਏਜੰਸੀ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਸੀ.) ਨੇ 2028 ਦੀ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਫਾਰਮੈਟ ਨੂੰ ਵੀਰਵਾਰ ਨੂੰ ਸਪੱਸ਼ਟ ਕੀਤਾ। ਇਸ ਤਹਿਤ ਵਿਦਿਆਰਥੀਆਂ ਲਈ 5 ਵਿਸ਼ੇ ਲਾਜ਼ਮੀ ਹੋਣਗੇ ਅਤੇ ਉਨ੍ਹਾਂ ਕੋਲ ਇਕ ਵਾਧੂ ਸਕਿੱਲ ਵਿਸ਼ੇ ਦੀ ਪ੍ਰੀਖਿਆ ਦੇਣ ਦਾ ਬਦਲ ਹੋਵੇਗਾ, ਜੋ ਗਣਿਤ, ਵਿਗਿਆਨ ਜਾਂ ਸਮਾਜਿਕ ਵਿਗਿਆਨ ’ਚ ਅਸਫ਼ਲ ਹੋਣ ’ਤੇ ਵੀ ਪ੍ਰੀਖਿਆ ’ਚ ਪਾਸ ਹੋਣ ’ਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਇਹ ਸਪੱਸ਼ਟੀਕਰਨ ਵਿਸ਼ੇਸ਼ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ’ਤੇ ਲਾਗੂ ਹੁੰਦਾ ਹੈ, ਜੋ 2026-27 ’ਚ 9ਵੀਂ ਜਮਾਤ ’ਚ ਪੜ੍ਹ ਰਹੇ ਹਨ ਅਤੇ 2028 ’ਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇਣਗੇ। ਇਸ ਦਾ ਮੌਜੂਦਾ 10ਵੀਂ ਜਮਾਤ ਦੇ ਵਿਦਿਆਰਥੀਆਂ ’ਤੇ ਕੋਈ ਅਸਰ ਨਹੀਂ ਪਵੇਗਾ।
ਇਹ ਵੀ ਪੜ੍ਹੋ : ਚੱਕਰਵਾਤ 'ਅਰਨਬ' ਨੇ ਮਚਾਈ ਭਾਰੀ ਤਬਾਹੀ, 5 ਲੋਕਾਂ ਦੀ ਮੌਤ; 13 ਜ਼ਿਲ੍ਹਿਆਂ 'ਚ ਹੜ੍ਹ ਦਾ ਅਲਰਟ
ਸੀ. ਬੀ. ਐੱਸ. ਈ. ਦੀ ਡਾਇਰੈਕਟਰ ਪ੍ਰਗਿਆ ਐੱਮ. ਸਿੰਘ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਭੇਜੇ ਇਕ ਪੱਤਰ ’ਚ ਕਿਹਾ ਕਿ ਇਸ ਸਿਲੇਬਸ ਪ੍ਰਣਾਲੀ ਨੂੰ ਲਾਗੂ ਕਰਨ ਦੇ ਟਾਈਮ ਟੇਬਲ ਅਨੁਸਾਰ, 9ਵੀਂ ਜਮਾਤ (2026-27) ’ਚ ‘ਇੰਡੀਵਿਜੁਅਲਜ਼ ਇਨ ਸੋਸਾਇਟੀ’ ਵਿਸ਼ਾ ਅਤੇ ‘ਸੀ. ਟੀ. ਅਤੇ ਏ. ਆਈ. ਮੋਡਿਊਲ’ ਅਤੇ 10ਵੀਂ ਜਮਾਤ (2027-28) ’ਚ ‘ਵਾਤਾਵਰਣ ਸਿੱਖਿਆ’ ਵਿਸ਼ਾ ਇਸ ਬੈਚ ਦੇ ਪਾਠਕ੍ਰਮ ਦਾ ਹਿੱਸਾ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ 10ਵੀਂ ਜਮਾਤ (2028 ਬੈਚ) ਦੇ ਵਿਦਿਆਰਥੀਆਂ ਲਈ ਕਿੱਤਾਮੁਖੀ ਸਿੱਖਿਆ ਲਾਜ਼ਮੀ ਸਿਲੇਬਸ ਖੇਤਰ ਬਣੀ ਰਹੇਗੀ। ਇਸ ਲੋੜ ਨੂੰ ਪੂਰਾ ਕਰਨ ਲਈ ਵਿਦਿਆਰਥੀ ‘ਸਕਿੱਲ ਡਿਵੈਲਪਮੈਂਟ’ ਵਿਸ਼ੇ ਜਾਂ ਬੋਰਡ ਵੱਲੋਂ ਸੂਚਿਤ 22 ਸਕਿੱਲ ਵਿਸ਼ਿਆਂ ’ਚੋਂ ਕਿਸੇ ਇਕ ਦਾ ਬਦਲ ਚੁਣ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
