ਭਾਰਤ-ਪਾਕਿ ਮੈਚ ਲਈ ਸੁਰੱਖਿਆ ਮਿਲ ਸਕਦੀ ਹੈ ਤਾਂ ਦਿਲਜੀਤ ਦੇ ਸ਼ੋਅ ਲਈ ਕਿਉਂ ਨਹੀਂ? ਮਨਜੀਤ GK ਨੇ ਚੁੱਕੇ ਸਵਾਲ
Thursday, Oct 22, 2026 - 06:14 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਵੱਲੋਂ 30 ਅਕਤੂਬਰ ਨੂੰ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਦਿਲਜੀਤ ਦੋਸਾਂਝ ਦੇ ਹੋਣ ਵਾਲੇ ਲਾਈਵ ਸ਼ੋਅ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਖਤ ਇਤਰਾਜ਼ ਜਤਾਇਆ ਹੈ। ਦਿੱਲੀ ਪੁਲਸ ਨੇ ਸੁਰੱਖਿਆ ਨਾਲ ਜੁੜੇ ਖਤਰਿਆਂ, ਤਿਉਹਾਰਾਂ ਦੌਰਾਨ ਸੁਰੱਖਿਆ ਵਿਵਸਥਾ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੀਆਂ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਦਿਲਜੀਤ ਦੇ ਸ਼ੋਅ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਕਿਹਾ,''ਜੇ ਭਾਰਤ-ਪਾਕਿਸਤਾਨ ਅਤੇ ਆਈਪੀਐੱਲ ਦੇ ਮੈਚ ਕਰਵਾਉਣ ਲਈ ਦਿੱਲੀ ਪੁਲਸ ਸੁਰੱਖਿਆ ਦੇ ਸਕਦੀ ਹੈ ਤਾਂ ਦਿਲਜੀਤ ਦੇ ਸ਼ੋਅ ਲਈ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ।'' ਉਨ੍ਹਾਂ ਨੇ ਕਿਹਾ ਕਿ ਦਿਲਜੀਤ ਨੇ ਦੁਨੀਆ ਭਰ 'ਚ ਸ਼ੋਅ ਕੀਤੇ ਹਨ ਪਰ ਉਸ ਨੂੰ ਦਿੱਲੀ 'ਚ ਸ਼ੋਅ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੇ ਦਿਲਜੀਤ ਨੂੰ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਦਿਲਜੀਤ ਦੇ 'ਔਰਾ ਟੂਰ' ਦੀ ਸ਼ੁਰੂਆਤ 30 ਅਕਤੂਬਰ ਨੂੰ ਦਿੱਲੀ ਤੋਂ ਹੋਣੀ ਸੀ। ਇਸ ਤੋਂ ਬਾਅਦ ਇਹ ਟੂਰ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ, ਲਖਨਊ, ਚੰਡੀਗੜ੍ਹ ਅਤੇ ਕੋਲਕਾਤਾ 'ਚ ਜਾਵੇਗਾ। ਇਸ ਸ਼ੋਅ ਦਾ ਸਹਿ-ਨਿਰਮਾਣ ਅਤੇ ਪ੍ਰਚਾਰ 'ਬੁੱਕ ਮਾਈ ਸ਼ੋਅ ਲਾਈਵ' ਦੁਆਰਾ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
