''ਵਿਕਸਿਤ ਭਾਰਤ 2047'' ਦਾ ਸੁਪਨਾ ਮੋਦੀ ਲੀਡਰਸ਼ਿਪ ਨਾਲ ਹੀ ਹੋਵੇਗਾ ਸਾਕਾਰ : ਨਿਤਿਨ ਨਬੀਨ

Thursday, Oct 29, 2026 - 10:42 PM (IST)

''ਵਿਕਸਿਤ ਭਾਰਤ 2047'' ਦਾ ਸੁਪਨਾ ਮੋਦੀ ਲੀਡਰਸ਼ਿਪ ਨਾਲ ਹੀ ਹੋਵੇਗਾ ਸਾਕਾਰ : ਨਿਤਿਨ ਨਬੀਨ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ (BJYM) ਦੀ ਰਾਸ਼ਟਰੀ ਕਾਰਜਕਾਰਨੀ ਦੀ ਪਹਿਲੀ ਬੈਠਕ ਨਵੀਂ ਦਿੱਲੀ ਵਿਚ ਪੰਡਿਤ ਦੀਨਦਿਆਲ ਉਪਾਧਿਆਏ ਮਾਰਗ ਸਥਿਤ ਭਾਜਪਾ ਮੁੱਖ ਦਫ਼ਤਰ ਵਿਸਥਾਰ ਵਿਖੇ ਸੰਪੰਨ ਹੋਈ। ਇਸ ਮਹੱਤਵਪੂਰਨ ਬੈਠਕ ਦੌਰਾਨ 'ਵਿਕਸਿਤ ਭਾਰਤ 2047' ਦੇ ਰੋਡਮੈਪ ਅਤੇ 'ਲੋਕਤੰਤਰ ਬਚਾਓ, ਅਰਾਜਕਤਾ ਹਟਾਓ' ਮੁਹਿੰਮ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ ਬੈਠਕ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ, ਕੇਂਦਰੀ ਮੰਤਰੀ ਮਨਸੁਖ ਮੰਡਾਵੀਆ, ਭਾਜਯੂਮੋ ਦੇ ਰਾਸ਼ਟਰੀ ਪ੍ਰਧਾਨ ਡਾ. ਹੇਮਾਂਗ ਜੋਸ਼ੀ, ਰਾਸ਼ਟਰੀ ਮਹਾਮੰਤਰੀ ਹਰੀਸ਼ ਦਿਵੇਦੀ ਸਮੇਤ ਦੇਸ਼ ਭਰ ਤੋਂ ਆਏ ਯੁਵਾ ਮੋਰਚਾ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ।

PunjabKesari
 
ਬੈਠਕ ਦੇ ਮੁੱਖ ਸੈਸ਼ਨ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਭਾਜਯੂਮੋ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ। ਉਹਨਾਂ ਪਾਰਟੀ ਦੀ 40-45 ਸਾਲਾਂ ਦੀ ਇਤਿਹਾਸਕ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀਆਂ ਜਨ-ਕਲਿਆਣਕਾਰੀ ਨੀਤੀਆਂ ਅੱਜ ਦੇਸ਼ ਦੇ ਹਰ ਪਿੰਡ, ਕਸਬੇ ਅਤੇ ਚੌਪਾਲ ਤੱਕ ਪਹੁੰਚ ਚੁੱਕੀਆਂ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਜੋ ਲੋਕ ਭਾਜਪਾ ਨੂੰ ਵੋਟ ਨਹੀਂ ਵੀ ਦਿੰਦੇ, ਉਹ ਵੀ ਮੰਨਦੇ ਹਨ ਕਿ ਦੇਸ਼ ਨੂੰ ਸੁਰੱਖਿਅਤ ਭਵਿੱਖ ਅਤੇ ਸਹੀ ਦਿਸ਼ਾ ਕੇਵਲ ਮੋਦੀ ਜੀ ਹੀ ਦੇ ਸਕਦੇ ਹਨ। ਵਿਕਸਿਤ ਭਾਰਤ 2047' ਦੇ ਇਤਿਹਾਸਕ ਸੰਕਲਪ ਨੂੰ ਸਾਕਾਰ ਕਰਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਨੌਜਵਾਨਾਂ ਦੇ ਮੋਢਿਆਂ 'ਤੇ ਹੈ। ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਸ਼੍ਰੀ ਨਵੀਨ ਨੇ ਕਿਹਾ ਕਿ 'ਇੰਡੀ ਗਠਜੋੜ' ਅਤੇ ਦੇਸ਼ ਵਿਰੋਧੀ ਤਾਕਤਾਂ ਵਿਦੇਸ਼ੀ ਟੂਲਕਿੱਟਾਂ ਦੇ ਇਸ਼ਾਰੇ 'ਤੇ ਅਰਾਜਕਤਾ, ਸੰਵਿਧਾਨ ਅਤੇ ਰਾਖਵੇਂਕਰਨ ਦੇ ਨਾਂ 'ਤੇ ਫ਼ਰਜ਼ੀ ਵੀਡੀਓਜ਼ ਰਾਹੀਂ ਭਰਮ ਫੈਲਾ ਰਹੀਆਂ ਹਨ। ਉਹਨਾਂ ਯੁਵਾ ਮੋਰਚਾ ਨੂੰ 'ਸੜਕ, ਸਦਨ ਅਤੇ ਸੋਸ਼ਲ ਮੀਡੀਆ' ਹਰ ਮੋਰਚੇ 'ਤੇ ਵਿਰੋਧੀ ਧਿਰ ਦੇ ਨੈਰੇਟਿਵ ਦਾ ਮੂੰਹਤੋੜ ਜਵਾਬ ਦੇਣ ਦਾ ਸੱਦਾ ਦਿੱਤਾ। ਸਿੱਖਿਆ ਖੇਤਰ ਦੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਪਹਿਲਾਂ ਮੈਡੀਕਲ ਸੀਟਾਂ 'ਤੇ ਮਾਫ਼ੀਆ ਦਾ ਕਬਜ਼ਾ ਸੀ ਅਤੇ ਸਿਰਫ਼ 5,000 ਵਿਦਿਆਰਥੀ ਨਿਕਲਦੇ ਸਨ, ਜਦੋਂ ਕਿ ਮੋਦੀ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਕਾਰਨ ਅੱਜ 1.5 ਲੱਖ ਤੋਂ ਵੱਧ ਨੌਜਵਾਨ ਆਪਣੀ ਯੋਗਤਾ ਨਾਲ ਸਫ਼ਲਤਾ ਹਾਸਲ ਕਰ ਰਹੇ ਹਨ। ਉਹਨਾਂ ਕਾਨੂੰਨ, ਮੈਡੀਕਲ, ਇੰਜੀਨੀਅਰਿੰਗ, ਖੇਡਾਂ ਅਤੇ ਖੋਜ ਖੇਤਰ ਦੇ ਪੇਸ਼ੇਵਰਾਂ ਨਾਲ ਪਾਰਟੀ ਨੂੰ ਜੋੜਨ 'ਤੇ ਬਲ ਦਿੱਤਾ।

PunjabKesari

ਨੌਜਵਾਨਾਂ ਨੂੰ ਰਾਜਨੀਤੀ ਦਾ ਮੰਤਰ ਦਿੰਦਿਆਂ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਰਾਜਨੀਤੀ 100 ਮੀਟਰ ਦੀ ਦੌੜ ਨਹੀਂ, ਸਗੋਂ ਨਿਰੰਤਰ ਮਿਹਨਤ ਦੀ ਲੰਮੀ ਮੈਰਾਥਨ ਹੈ। ਉਹਨਾਂ ਕਿਹਾ ਕਿ ਰਾਜਨੀਤੀ 'ਪਰਸੈਪਸ਼ਨ' (ਧਾਰਨਾ) ਦੀ ਖੇਡ ਹੈ ਅਤੇ 2029 ਦੀਆਂ ਚੋਣਾਂ ਵਿੱਚ ਇਤਿਹਾਸਕ ਜਿੱਤ ਲਈ ਨੌਜਵਾਨਾਂ ਨੂੰ ਬੇਦਾਗ਼ ਅਕਸ, ਸਕਾਰਾਤਮਕ ਧਾਰਨਾ ਅਤੇ ਨਿਰੰਤਰ ਜਨ-ਸੰਪਰਕ ਨਾਲ ਜਨਤਾ ਦੇ ਵਿਚਕਾਰ ਜਾਣਾ ਹੋਵੇਗਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਹੇਮਾਂਗ ਜੋਸ਼ੀ ਨੇ 'ਨੇਸ਼ਨ ਫਰਸਟ' (ਰਾਸ਼ਟਰ ਪਹਿਲਾਂ) ਦੀ ਭਾਵਨਾ ਨੂੰ ਮਜ਼ਬੂਤ ਕਰਨ ਅਤੇ 'ਵੀ.ਆਈ.ਪੀ. ਕਲਚਰ' ਨੂੰ ਖ਼ਤਮ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਐਲਾਨ ਕੀਤਾ ਕਿ 2047 ਦੇ 'ਵਿਕਸਿਤ ਭਾਰਤ' ਦੇ ਨਿਰਮਾਣ ਲਈ ਯੁਵਾ ਮੋਰਚਾ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਕੈਂਪਸਾਂ ਵਿੱਚ ਜਾ ਕੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਰੇਗਾ।

PunjabKesari

ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਸਰਕਾਰ ਦੀਆਂ ਸਿੱਖਿਆ, ਕੌਸ਼ਲ ਵਿਕਾਸ, ਰੁਜ਼ਗਾਰ ਅਤੇ ਖੇਡ ਨੀਤੀਆਂ ਬਾਰੇ ਜਾਣਕਾਰੀ ਦਿੰਦਿਆਂ ਕਰਮਚਾਰੀਆਂ ਨੂੰ ਇਹ ਆਤਮ-ਨਿਰਭਰ ਯੋਜਨਾਵਾਂ ਹੇਠਲੇ ਪੱਧਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਹਰੀਸ਼ ਦਿਵੇਦੀ ਨੇ ਸੰਗਠਨਾਤਮਕ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨਾਲ ਜਨ-ਸੰਪਰਕ ਵਧਾਉਣ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਭਾਜਯੂਮੋ ਦੀ ਰਾਸ਼ਟਰੀ ਮਹਾਮੰਤਰੀ ਸੁਸ਼੍ਰੀ ਅਰਪਿਤਾ ਅਪਰਾਜਿਤਾ ਬਡਜੇਨਾ ਨੇ 'ਲੋਕਤੰਤਰ ਬਚਾਓ, ਅਰਾਜਕਤਾ ਹਟਾਓ' ਦੇਸ਼ ਵਿਆਪੀ ਅਭਿਆਨ ਦੀ ਰੂਪ-ਰੇਖਾ ਪੇਸ਼ ਕੀਤੀ, ਜੋ ਕਿ ਯੂਥ ਸੰਮੇਲਨਾਂ, ਕੈਂਪਸ ਸੰਵਾਦ ਅਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਰਾਹੀਂ ਚਲਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News