ਅਧਿਆਪਕਾਂ ਦਾ ਕਾਰਨਾਮਾ: ਬੱਚਿਆਂ ਤੋਂ ਰਿਸ਼ਵਤ ''ਚ ਲਿਆ ਮੁਰਗਾ, ਸਕੂਲ ''ਚ ਬਹਿ ਕੇ ਹੀ ਕੀਤੀ ਪਾਰਟੀ
Thursday, Aug 03, 2023 - 01:38 AM (IST)
ਨੈਸ਼ਨਲ ਡੈਸਕ: ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪਿੰਡ ਸੋਨੂਦ ਦੇ ਸਰਕਾਰੀ ਸਕੂਲ ਦੇ ਅਧਿਆਪਕ ਸ਼ਰਾਬ ਅਤੇ ਚਿਕਨ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਦੋਸ਼ ਹੈ ਕਿ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਮੇਂ ਤੋਂ ਪਹਿਲਾਂ ਛੁੱਟੀ ਕਰ ਦਿੱਤੀ ਤੇ ਫਿਰ ਸਕੂਲ ਵਿਚ ਹੀ ਦਾਰੂ ਪਾਰਟੀ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਨੇ ਅਧਿਆਪਕਾਂ ਦੀ ਸ਼ਰਾਬ ਅਤੇ ਮੁਰਗੇ ਦੀ ਪਾਰਟੀ ਦੀ ਵੀਡੀਓ ਬਣਾ ਸਈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਕੂਲ ਵਿਚ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ਰਾਬ ਦੇ ਪੈਸਿਆਂ 'ਚ ਹਿੱਸਾ ਨਾ ਪਾਉਣ 'ਤੇ ਲੜ ਪਏ ਦੋਸਤ, 50 ਰੁਪਏ ਪਿੱਛੇ ਕਰ ਦਿੱਤਾ ਕਤਲ
ਪਿੰਡ ਵਾਸੀਆਂ ਦੀ ਮੰਨੀਏ ਤਾਂ ਅਧਿਆਪਕਾਂ 'ਤੇ ਦੋਸ਼ ਹੈ ਕਿ ਦੋ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਮੁਰਗਾ ਲਿਆ ਗਿਆ। ਅਧਿਆਪਕ ਉਸੇ ਮੁਰਗੇ ਦੀ ਪਾਰਟੀ ਕਰ ਰਹੇ ਸਨ। ਸਕੂਲ ਬੰਦ ਕਰਨ ਤੋਂ ਬਾਅਦ ਬੱਚਿਆਂ ਨੂੰ ਕਿਹਾ ਗਿਆ ਕਿ ਛੁੱਟੀ ਹੋ ਗਈ ਹੈ। ਇਸ ਦੌਰਾਨ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੇ ਮੀਟਿੰਗ ਵਿਚ ਜਾਣਾ ਹੈ। ਰਿਪੋਰਟ ਮੁਤਾਬਕ ਸਾਰੇ ਵਿਦਿਆਰਥੀਆਂ ਦੇ ਸਕੂਲ ਛੱਡਣ ਤੋਂ ਬਾਅਦ ਅਧਿਆਪਕਾਂ ਨੇ ਮਿਡ-ਡੇ-ਮੀਲ ਰੂਮ ਵਿਚ ਬੈਠ ਕੇ ਸ਼ਰਾਬ ਦੀ ਪਾਰਟੀ ਕੀਤੀ। ਇਸ ਦੇ ਨਾਲ ਹੀ ਇਕ ਲੜਕੀ ਨੇ ਇਹ ਵੀ ਦੱਸਿਆ ਕਿ ਇਕ ਅਧਿਆਪਕ ਨੇ ਸ਼ਰਾਬ ਦੇ ਨਸ਼ੇ 'ਚ ਪੈਂਟ 'ਚ ਹੀ ਟਾਇਲਟ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਭਾਰਤੀ ਅੰਬੈਸੀ 'ਤੇ ਲੱਗਾ ਧਮਕੀ ਭਰਿਆ ਪੋਸਟਰ, ਭਾਰਤ ਦੇ ਡਿਪਲੋਮੈਟਸ ਦੀਆਂ ਤਸਵੀਰਾਂ ਲਗਾ ਕੇ ਲਿਖਿਆ...
ਪਿੰਡ ਵਾਸੀਆਂ ਅਨੁਸਾਰ ਇਹ ਵੀਡੀਓ ਸ਼ੁੱਕਰਵਾਰ ਦੀ ਹੈ ਜਦੋਂ ਅਧਿਆਪਕ ਦਿਨ ਵੇਲੇ ਸਕੂਲ ਦੇ ਵਿਹੜੇ ਵਿਚ ਬੈਠ ਕੇ ਸ਼ਰਾਬ ਪੀ ਰਿਹਾ ਸੀ। ਪਿੰਡ ਵਾਸੀ ਨੇ ਸਕੂਲ 'ਚ ਪਾਰਟੀ ਕਰਦੇ ਅਧਿਆਪਕਾਂ ਦੀ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਜਾਣਕਾਰੀ ਅਨੁਸਾਰ ਮਿਡਲ ਸਕੂਲ ਦੇ ਮੁਖੀ ਨਵਲ ਰਾਠੌੜ, ਅਰੁਣ ਪੰਧਰੇ ਅਤੇ ਸਿੱਖ ਰਾਮ ਪਵਾਰ ਦੁਪਹਿਰ ਕਰੀਬ 3 ਵਜੇ ਤੱਕ ਸਕੂਲ ਵਿਚ ਸ਼ਰਾਬ ਦੀ ਪਾਰਟੀ ਕਰਦੇ ਰਹੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹੌਲਦਾਰ ਦਾ ਵੱਢਿਆ ਹੱਥ
ਦੂਜੇ ਪਾਸੇ ਇਸ ਮਾਮਲੇ ਸਬੰਧੀ ਬੁਰਹਾਨਪੁਰ ਦੇ ਜ਼ਿਲ੍ਹਾ ਕੁਲੈਕਟਰ ਭਵਿਆ ਮਿੱਤਲ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਮੌਜੂਦ ਸਾਰੇ ਅਧਿਆਪਕਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਜਾਂਚ ਵਿਚ ਦੋਸ਼ ਸਹੀ ਪਾਏ ਗਏ ਤਾਂ ਉਸ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕੁਲੈਕਟਰ ਨੇ ਕਿਹਾ ਕਿ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8