ਬੇਖ਼ੌਫ਼ ਬਦਮਾਸ਼ਾਂ ਨੇ ਟੀਚਰ ਨੂੰ ਬਣਾਇਆ ਨਿਸ਼ਾਨਾ ! ਪਹਿਲਾਂ ਲੁੱਟੇ 4 ਲੱਖ, ਫ਼ਿਰ ਪੈਟਰੋਲ ਪਾ ਕ ਲਾ''ਤੀ ਅੱਗ
Friday, May 16, 2025 - 03:40 PM (IST)

ਦਮੋਹ- ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਹਟਾ ਥਾਣਾ ਖੇਤਰ 'ਚ ਅਣਪਛਾਤੇ ਬਦਮਾਸ਼ਾਂ ਨੇ ਇਕ ਅਧਿਆਪਕ ਤੋਂ 4 ਲੱਖ ਰੁਪਏ ਲੁੱਟਣ ਤੋਂ ਬਾਅਦ ਉਸ ਨੂੰ ਸਾੜ ਦਿੱਤਾ। ਪਰਿਵਾਰਕ ਮੈਂਬਰ ਗੰਭੀਰ ਰੂਪ 'ਚ ਸੜੇ ਅਧਿਆਪਕ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਥਰੀਆ ਦੇ ਐੱਸਡੀਓਪੀ ਰਘੂ ਕੇਸਰੀ ਨੇ ਦੱਸਿਆ ਕਿ ਅਧਿਆਪਕ ਰਾਜੇਸ਼ ਤ੍ਰਿਪਾਠੀ (47), ਜੋ ਕਿ ਸੁਨਵਾਹਾ ਦਾ ਰਹਿਣ ਵਾਲਾ ਹੈ, ਰੁਸੰਦੋ ਦੇ ਸਰਕਾਰੀ ਸਕੂਲ 'ਚ ਪ੍ਰਾਇਮਰੀ ਅਧਿਆਪਕ ਸੀ। ਉਹ ਕੱਲ੍ਹ ਰਾਤ ਹਟਾ ਆਇਆ ਸੀ ਅਤੇ ਲਗਭਗ ਚਾਰ ਲੱਖ ਰੁਪਏ ਲੈ ਕੇ ਆਪਣੇ ਪਿੰਡ ਸੁਨਵਾਹਾ ਵਾਪਸ ਆ ਰਿਹਾ ਸੀ। ਇਸ ਦੌਰਾਨ ਹਾਰਟ ਅਤੇ ਬੜੌਦਾ ਵਿਚਕਾਰ ਨਹਿਰ ਦੇ ਨੇੜੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਸ ਦੀ ਬਾਈਕ ਰੋਕੀ, ਪੈਸੇ ਲੁੱਟ ਲਏ ਅਤੇ ਉਸ ਨੂੰ ਕੁੱਟਣ ਤੋਂ ਬਾਅਦ, ਉਸ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ : ਚਾਂਦੀ ਦੇ ਕੜਿਆਂ ਲਈ ਮਾਂ ਦੀ ਚਿਤਾ 'ਤੇ ਲੇਟ ਗਿਆ ਪੁੱਤ, 2 ਘੰਟੇ ਤੱਕ ਨਹੀਂ ਹੋਣ ਦਿੱਤਾ ਅੰਤਿਮ ਸੰਸਕਾਰ
ਰਾਜੇਸ਼ ਨੇ ਫੋਨ ਲਗਾ ਕੇ ਭਰਾ ਮੁਕੇਸ਼ ਨੂੰ ਸੂਚਨਾ ਦਿੱਤੀ ਅਤੇ ਦੱਸਿਆ ਕਿ ਕੁਝ ਲੋਕਾਂ ਨੇ ਉਸ ਦੇ ਉੱਪਰ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ ਹੈ। ਘਟਨਾ ਦੀ ਜਾਣਕਾਰੀ ਲੱਗਦੇ ਹੀ ਉਹ ਆਪਣੇ ਹੋਰ ਪਰਿਵਾਰ ਵਾਲਿਆਂ ਨਾਲ ਮੌਕੇ 'ਤੇ ਪਹੁੰਚੇ ਤਾਂ ਉਸ ਦਾ ਭਰਾ ਗੰਭੀਰ ਰੂਪ ਨਾਲ ਅੱਗ 'ਚ ਝੁਲਸਿਆ ਹੋਇਆ ਮਿਲਿਆ ਅਤੇ ਕੋਲ ਹੀ ਉਸ ਦੀ ਬਾਈਕ ਖੜ੍ਹੀ ਸੀ। ਇਸ ਤੋਂ ਬਾਅਦ ਉਹ ਇਲਾਜ ਲਈ ਹਟਾ ਸਿਵਲ ਹਸਪਤਾਲ ਲੈ ਕੇ ਪਹੁੰਚੇ, ਜਿੱਥੋਂ ਡਾਕਟਰ ਨੇ ਹਾਲਤ ਗੰਭੀਰ ਹੋਣ 'ਤੇ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਡਾਕਟਰ ਨੇ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ। ਹਟਾ ਅਤੇ ਦਮੋਹ ਪੁਲਸ ਲਗਾਤਾਰ ਲੁੱਟ ਦੇ ਦੋਸ਼ੀਆਂ ਦੀ ਭਾਲ 'ਚ ਜੁਟੀ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e