ਦੇਸ਼ ਦੇ 400 ਰੇਲਵੇ ਸਟੇਸ਼ਨਾਂ ''ਤੇ ਮਿੱਟੀ ਦੇ ਕਸੋਰੇ, ਗਲਾਸ ''ਚ ਮਿਲੇਗੀ ਚਾਹ, ਲੱਸੀ

09/12/2019 5:52:39 PM

ਨਵੀਂ ਦਿੱਲੀ — ਰੇਲ ਯਾਤਰੀਆਂ ਨੂੰ ਜਲਦੀ ਹੀ 400 ਰੇਲਵੇ ਸਟੇਸ਼ਨਾਂ 'ਤੇ ਚਾਹ, ਲੱਸੀ ਅਤੇ ਖਾਣ-ਪੀਣ ਦਾ ਸਮਾਨ ਮਿੱਟੀ ਦੇ ਬਣੇ ਕਸੋਰੇ, ਗਿਲਾਸ ਅਤੇ ਹੋਰ ਦੂਜੇ ਬਰਤਨਾਂ 'ਚ ਮਿਲਣਗੇ।  ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਨੇ ਵੀਰਵਾਰ ਨੂੰ ਕਿਹਾ ਕਿ ਰੇਲਵੇ ਮੰਤਰਾਲੇ ਨੇ 400 ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਖਾਣ-ਪੀਣ ਦਾ ਸਮਾਨ ਮਿੱਟੀ ਦੇ ਬਰਤਨਾਂ 'ਚ ਦੇਣ ਦਾ ਫੈਸਲਾ ਕੀਤਾ ਹੈ। ਇਸ ਕਦਮ ਜਿਥੇ ਇਕ ਪਾਸੇ ਵਾਤਾਵਰਣ ਦੇ ਅਨੁਕੂਲ ਉਤਪਾਦਾਂ ਨੂੰ ਉਤਸ਼ਾਹਿਤ ਕਰੇਗਾ, ਉਥੇ ਪਲਾਸਟਿਕ ਦੀ ਵਰਤੋਂ 'ਤੇ ਰੋਕ ਵੀ ਲੱਗੇਗੀ। ਦੂਜੇ ਪਾਸੇ ਘੁਮਿਆਰਾਂ ਦੀ ਆਮਦਨੀ ਵਧਾਉਣ ਵਿਚ ਵੀ ਸਹਾਇਤਾ ਮਿਲੇਗੀ।

ਕੇ.ਵੀ.ਆਈ.ਸੀ. ਦੇ ਚੇਅਰਮੈਨ ਵਿਨੈ ਕੁਮਾਰ ਸਕਸੈਨਾ ਨੇ ਦੱਸਿਆ ਕਿ ਰੇਲਵੇ ਦੀ ਇਸ ਪਹਿਲਕਦਮੀ ਤੋਂ ਉਤਸ਼ਾਹਿਤ ਕਮਿਸ਼ਨ ਨੇ ਘੁਮਿਆਰਾਂ ਨੂੰ 30,000 ਇਲੈਕਟ੍ਰਿਕ ਚਾਕ ਵੰਡਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਮਿਸ਼ਨ ਇਨ੍ਹਾਂ ਮਿੱਟੀ ਦੀਆਂ ਚੀਜ਼ਾਂ ਨੂੰ ਨਸ਼ਟ ਕਰਨ ਲਈ ਗ੍ਰਰਾਇੰਡਿੰਗ ਮਸ਼ੀਨਾਂ ਵੀ ਉਪਲਬਧ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਸਾਲ 30,000 ਇਲੈਕਟ੍ਰਿਕ ਚਾਕ ਦੇ ਰਹੇ ਹਾਂ। ਇਸ ਦੀ ਸਹਾਇਤਾ ਨਾਲ ਰੋਜ਼ਾਨਾ 2 ਕਰੋੜ ਕਸੋਰੇ ਅਤੇ ਮਿੱਟੀ ਦੀਆਂ ਹੋਰ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ। ਪ੍ਰਕਿਰਿਆ ਅਗਲੇ 15 ਦਿਨਾਂ 'ਚ ਸ਼ੁਰੂ ਹੋਣੀ ਚਾਹੀਦੀ ਹੈ। ”

PunjabKesari

ਕੇ.ਆਈ.ਸੀ.ਆਈ. ਦੇ ਬਿਆਨ ਅਨੁਸਾਰ ਕੇਂਦਰੀ ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰੀ ਨਿਤਿਨ ਗਡਕਰੀ ਨੇ ਰੇਲਵੇ ਪਯੂਸ਼ ਗੋਇਲ ਨੂੰ ਇਸ ਮਹੀਨੇ ਰੇਲਵੇ ਸਟੇਸ਼ਨਾਂ ਤੇ ਕਸੋਰੇ ਵਰਗੇ ਬਰਤਨ ਦੀ ਵਰਤੋਂ ਕਰਨ ਬਾਰੇ ਇਕ ਪੱਤਰ ਲਿਖ ਕੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਸੀ। ਉਸ ਤੋਂ ਬਾਅਦ ਕੇ.ਆਈ.ਸੀ.ਐੱਫ ਦੇ ਚੇਅਰਮੈਨ ਵਿਨੈ ਕੁਮਾਰ ਸਕਸੈਨਾ ਨੇ ਇਸ ਮਾਮਲੇ 'ਚ ਰੇਲ ਮੰਤਰੀ ਨਾਲ ਵੀ ਮੁਲਾਕਾਤ ਕੀਤੀ। 

ਧਿਆਨ ਯੋਗ ਹੈ ਕਿ ਇਸ ਸਾਲ ਜਨਵਰੀ ਤੋਂ ਰੇਲਵੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਅਤੇ ਰਾਏਬਰੇਲੀ ਰੇਲਵੇ ਸਟੇਸ਼ਨਾਂ 'ਤੇ ਮਿੱਟੀ ਦੇ ਬਰਤਨਾਂ ਦੀ ਵਰਤੋਂ ਇਕ ਤਜਰਬੇ ਵਜੋਂ ਕਰ ਰਿਹਾ ਸੀ। ਇਨ੍ਹਾਂ ਦੋਵਾਂ ਸਟੇਸ਼ਨਾਂ 'ਤੇ ਹੋਈ ਇਸ ਪਹਿਲਕਦਮੀ ਨੇ ਪਲਾਸਟਿਕ ਦੀ ਸਮੱਸਿਆ ਨਾਲ ਨਜਿੱਠਣ 'ਚ ਸਹਾਇਤਾ ਕੀਤੀ ਹੈ। ਕੇ.ਆਈ.ਸੀ.ਸੀ. ਦੇ ਪ੍ਰਸਤਾਵ ਨੂੰ ਸਵੀਕਾਰ ਕਰਦਿਆਂ ਰੇਲਵੇ ਨੇ ਵੱਖ-ਵੱਖ ਰੇਲਵੇ ਵਿਭਾਗਾਂ ਦੇ ਸਾਰੇ ਪ੍ਰਮੁੱਖ ਚੀਫ ਕਮਰਸ਼ੀਅਲ ਮੈਨੇਜਰਾਂ ਅਤੇ ਆਈ.ਆਰ.ਸੀ.ਟੀ.ਸੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐਮ.ਡੀ.) ਨੂੰ ਇਕ ਪੱਤਰ ਲਿਖਿਆ, ਜਿਸ 'ਚ ਉਨ੍ਹਾਂ ਨੂੰ ਸਥਾਨਕ ਤੌਰ 'ਤੇ ਤਿਆਰ ਵਾਤਾਵਰਣ-ਅਨੁਕੂਲ ਮਿੱਟੀ ਦੇ ਬਣੇ ਕਸੋਰੇ ਅਤੇ ਪਲੇਟ ਵਰਤਣ ਦੀ ਹਦਾਇਤ ਕੀਤੀ ਗਈ। ਇਨ੍ਹਾਂ ਵਸਤੂਆਂ ਦੀ ਵਰਤੋਂ ਦੇਸ਼ ਦੇ 400 ਰੇਲਵੇ ਸਟੇਸ਼ਨਾਂ 'ਤੇ ਕੀਤੀ ਜਾਵੇਗੀ। 
 


Related News