ਪੁਰਾਣੇ ਗਹਿਣੇ ਵੇਚਣ ''ਤੇ ਨਹੀਂ ਚੁਕਾਉਣਾ ਹੋਵੇਗਾ ਟੈਕਸ

Friday, Jul 14, 2017 - 01:20 AM (IST)

ਪੁਰਾਣੇ ਗਹਿਣੇ ਵੇਚਣ ''ਤੇ ਨਹੀਂ ਚੁਕਾਉਣਾ ਹੋਵੇਗਾ ਟੈਕਸ

ਨਵੀਂ ਦਿੱਲੀ- ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਕਿਸੇ ਵਿਅਕਤੀ ਵੱਲੋਂ ਜਿਊਲਰ ਨੂੰ ਪੁਰਾਣੇ ਗਹਿਣੇ ਵੇਚਣ 'ਤੇ ਰਿਵਰਸ ਚਾਰਜ ਸਿਸਟਮ (ਆਰ. ਸੀ. ਐੱਮ.) ਦੇ ਤਹਿਤ ਟੈਕਸ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ ਪਰ ਜੇਕਰ ਕੋਈ ਗੈਰ-ਰਜਿਸਟਰਡ ਸਪਲੀਕੈਂਟ ਰਜਿਸਟਰਡ ਸਪਲੀਕੈਂਟ ਨੂੰ ਸੋਨੇ ਦੇ ਗਹਿਣੇ ਵੇਚਦਾ ਹੈ ਤਾਂ ਉਸ 'ਤੇ ਆਰ. ਸੀ. ਐੱਮ. ਦੇ ਤਹਿਤ ਟੈਕਸ ਦਾ ਭੁਗਤਾਨ ਕਰਨਾ ਪਵੇਗਾ ।  
ਵਿੱਤ ਮੰਤਰਾਲਾ ਨੇ ਕਿਹਾ ਕਿ ਕੱਲ ਜੀ. ਐੱਸ. ਟੀ. ਦੀ ਮਾਸਟਰ ਕਲਾਸ ਦੌਰਾਨ ਇਸ ਸਬੰਧ ਵਿਚ ਇਕ ਸਵਾਲ ਦੇ ਜਵਾਬ 'ਚ ਕਿਹਾ ਗਿਆ ਸੀ ਕਿ ਜਦੋਂ ਕੋਈ ਜਿਊਲਰ ਕਿਸੇ ਖਪਤਕਾਰ ਤੋਂ ਪੁਰਾਣੇ ਸੋਨੇ ਦੇ ਗਹਿਣੇ ਖਰੀਦੇਗਾ ਤਾਂ ਉਸ 'ਤੇ ਸੀ. ਜੀ. ਐੱਸ. ਟੀ. ਕਾਨੂੰਨ 2017 ਦੀ ਧਾਰਾ 9 (4) ਦੇ ਤਹਿਤ ਆਰ. ਸੀ. ਐੱਮ. ਅਨੁਸਾਰ 3 ਫੀਸਦੀ ਜੀ. ਐੱਸ. ਟੀ. ਲੱਗੇਗਾ ।    ਬਿਆਨ 'ਚ ਕਿਹਾ ਗਿਆ ਹੈ ਕਿ ਇਕ ਵਿਅਕਤੀ ਵੱਲੋਂ ਪੁਰਾਣਾ ਸੋਨਾ ਵੇਚੇ ਜਾਣ ਨੂੰ ਉਸਦਾ ਕਾਰੋਬਾਰ ਨਹੀਂ ਮੰਨਿਆ ਜਾ ਸਕਦਾ ਹੈ ਅਤੇ ਇਸ ਲਈ ਉਹ ਵਿਅਕਤੀ ਸਪਲੀਕੈਂਟ ਦੀ ਯੋਗਤਾ ਨੂੰ ਪੂਰਾ ਨਹੀਂ ਕਰਦਾ ਹੈ, ਇਸ ਲਈ ਇਕ ਵਿਅਕਤੀ ਵੱਲੋਂ ਜਿਊਲਰ ਨੂੰ ਪੁਰਾਣੇ ਗਹਿਣਾ ਵੇਚਣ 'ਤੇ ਸੀ. ਜੀ. ਐੱਸ. ਟੀ. ਕਾਨੂੰਨ ਦੀ ਧਾਰਾ 9 (4) ਦੀ ਵਿਵਸਥਾ ਲਾਗੂ ਨਹੀਂ ਹੋਵੇਗੀ। ਹਾਲਾਂਕਿ, ਇਸ 'ਚ ਕਿਹਾ ਗਿਆ ਹੈ ਕਿ ਜੇਕਰ ਗੈਰ-ਰਜਿਸਟਰਡ ਸਪਲੀਕੈਂਟ ਰਜਿਸਟਰਡ ਸਪਲੀਕੈਂਟ ਨੂੰ ਸੋਨੇ ਦੇ ਗਹਿਣਾ ਵੇਚਦਾ ਹੈ ਤਾਂ ਆਰ. ਸੀ. ਐੱਮ. ਦੇ ਤਹਿਤ ਉਸ ਦਾ ਟੈਕਸ ਦੇਣਯੋਗ ਬਣੇਗਾ।


Related News